ਵਾਸ਼ਿੰਗਟਨ - ਰਾਸ਼ਟਰਪਤੀ ਡੋਨਾਲਡ ਟਰੰਪ ਗਵਾਟੇਮਾਲਾ ਦੇ ਆਪਣੇ ਹਮਰੁਤਬਾ ਜਿਮੀ ਮੋਰਾਲਸ ਨਾਲ ਮੁਲਾਕਾਤ ਕਰ ਇਮੀਗ੍ਰੇਸ਼ਨ ਅਤੇ ਸੁਰੱਖਿਆ ਮੁੱਦਿਆਂ 'ਤੇ ਗੱਲਬਾਤ ਕਰਨਗੇ। ਵ੍ਹਾਈਟ ਹਾਊਸ ਨੇ ਕਿਹਾ ਕਿ ਦੋਵੇਂ ਨੇਤਾ ਇਸ ਗੱਲ 'ਤੇ ਚਰਚਾ ਕਰਨਗੇ ਕਿ ਗਵਾਟੇਮਾਲਾ ਆਪਣੇ ਮੱਧ ਅਮਰੀਕੀ ਸਹਿਯੋਗੀਆਂ ਦੇ ਨਾਲ ਇਕ ਮਜ਼ਬੂਤ ਆਰਥਿਕ ਸਬੰਧ ਕਿਵੇਂ ਬਣਾ ਸਕਦਾ ਹੈ। ਟਰੰਪ ਨੇ ਹਾਲ ਹੀ 'ਚ ਆਖਿਆ ਸੀ ਕਿ ਗਵਾਟੇਮਾਲਾ ਇਕ ਸਮਝੌਤੇ 'ਤੇ ਹਸਤਾਖਰ ਕਰ ਸਕਦਾ ਹੈ, ਜਿਸ ਦੇ ਤਹਿਤ ਰਫਿਊਜ਼ੀ ਜਿਸ ਵੀ ਸੁਰੱਖਿਅਤ ਦੇਸ਼ 'ਚ ਪਹਿਲਾਂ ਪਹੁੰਚਦੇ ਹਨ ਉਥੇ ਉਨ੍ਹਾਂ ਨੂੰ ਐਪਲੀਕੇਸ਼ਨ ਦਾਇਰ ਕਰਨੀ ਹੋਵੇਗੀ। ਗਵਾਟੇਮਾਲਾ 'ਚ ਹਾਲਾਂਕਿ ਕਈ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ।
ਸਟ੍ਰੈੱਸ ਨਾਲ ਹੁਣ ਘਟੇਗੀ ਨਹੀਂ ਸਗੋਂ ਵਧੇਗੀ ਇਨਸਾਨ ਦੀ ਉਮਰ
NEXT STORY