ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਕਸਾਸ ਸੂਬੇ ਵਿਚ ਗੋਲਮੇਜ਼ ਚਰਚਾ ਦੌਰਾਨ ਕਿਹਾ ਕਿ ਪੁਲਸ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਾਨੂੰ ਮਜ਼ਬੂਤ ਪੁਲਸ ਬਲਾਂ ਦੀ ਜ਼ਰੂਰਤ ਹੈ। ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਦੀ ਪੁਲਸ ਵਲੋਂ ਕੀਤੀ ਗਈ ਹੱਤਿਆ ਦੇ ਵਿਰੋਧ ਵਿਚ ਦੇਸ਼ ਪੱਧਰੀ ਪ੍ਰਦਰਸ਼ਨਾਂ ਵਿਚਕਾਰ ਅਮਰੀਕੀ ਰਾਸ਼ਟਰਪਤੀ ਨੂੰ ਜਲਦੀ ਹੀ ਨਵੇਂ ਕਾਨੂੰਨ ਪਰਿਵਰਤਨ ਸੁਧਾਰਾਂ ਦੀ ਉਮੀਦ ਹੈ। ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਮਜ਼ਬੂਤ ਪੁਲਸ ਫੌਜ ਵੱਲ ਜਾ ਰਹੇ ਹਾਂ ਕਿਉਂਕਿ ਸਾਨੂੰ ਇਸ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਮਿਨਿਆਪੋਲਿਸ ਸ਼ਹਿਰ ਵਿਚ ਵਿਰੋਧ ਪ੍ਰਦਰਸ਼ਨਾਂ ਦੌਰਾਨ 'ਤਿੰਨ ਰਾਤਾਂ ਨਰਕ' ਦੇਖੀਆਂ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਗਾਰਡ ਨੂੰ ਅੰਦਰ ਭੇਜਿਆ ਅਤੇ ਇਹ ਇਕ ਚਮਤਕਾਰ ਸੀ, ਬਸ ਸਭ ਕੁੱਝ ਰੁਕ ਗਿਆ।
ਸਥਾਨਕ ਮੀਡੀਆ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਸਿਆਟਲ ਦੇ ਸਿਟੀ ਹਾਲ 'ਤੇ ਕਬਜ਼ਾ ਕਰ ਲਿਆ ਹੈ ਅਤੇ ਸੂਬਾ ਕੈਪੀਟਲ ਬਿਲਡਿੰਗ ਦੇ ਬਾਹਰ ਡੇਰਾ ਪਾਇਆ ਹੈ। ਇਸ ਵਿਚਕਾਰ ਪੁਲਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਹੰਝੂ ਗੈਸ ਜਾਂ ਹੋਰ ਤਰੀਕਿਆਂ ਦੀ ਵਰਤੋਂ ਨਾ ਕਰਨ ਦਾ ਹੁਕਮ ਦਿੱਤਾ ਹੈ। ਦਿਨ ਵਿਚ ਇਕ ਹੋਰ ਟਵੀਟ ਵਿਚ ਟਰੰਪ ਨੇ ਪ੍ਰਦਰਸ਼ਨਕਾਰੀਆਂ ਤੋਂ ਸਿਆਟਲ ਨੂੰ ਵਾਪਸ ਲੈਣ ਦੀ ਆਪਣੀ ਵਚਨਬੱਧਤਾ ਦੋਹਰਾਈ। ਜ਼ਿਕਰਯੋਗ ਹੈ ਕਿ ਪ੍ਰਦਰਸ਼ਨਕਾਰੀ ਅਮਰੀਕਾ ਦੇ ਸਾਰੇ 50 ਸੂਬਿਆਂ ਅਤੇ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਸੜਕਾਂ 'ਤੇ ਉੱਤਰ ਕੇ ਪੁਲਸ ਸੁਧਾਰ ਅਤੇ ਸੰਸਥਾਗਤ ਨਸਲਵਾਦ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ।
ਦੁਨੀਆ ਭਰ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 75 ਲੱਖ ਦੇ ਪਾਰ, 4.20 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ
NEXT STORY