ਵਾਸ਼ਿੰਗਟਨ : USA ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ਇਕ ਪਲੇਗ ਕਿਹਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਸੰਯੁਕਤ ਰਾਜ ਅਮਰੀਕਾ ਨੂੰ ਆਉਣ ਵਾਲੇ ਦੋ ਹਫਤਿਆਂ ਵਿਚ 'ਬਹੁਤ, ਬਹੁਤ ਹੀ ਦੁਖਦਾਈ ਸਮੇਂ' ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵ੍ਹਾਈਟ ਹਾਊਸ ਨੇ ਅਮਰੀਕਾ ਵਿਚ ਕੋਵਿਡ-19 ਕਾਰਨ 1,00,000 ਤੋਂ 2,40,000 ਮੌਤਾਂ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ।
ਟਰੰਪ ਨੇ ਵ੍ਹਾਈਟ ਹਾਊਸ ਦੀ ਪ੍ਰੈਸ ਕਾਨਫਰੰਸ ਵਿਚ ਕਿਹਾ, ''ਇਹ ਦੋ ਹਫਤੇ ਨਰਕ ਹੋ ਸਕਦੇ ਹਨ। ਸ਼ਾਇਦ ਦੋ ਜਾਂ ਤਿੰਨ ਹਫਤੇ ਵਿਚ ਬਹੁਤ ਮਾੜਾ ਹੋਣ ਜਾ ਰਿਹਾ ਹੈ। ਇਹ ਹਫਤੇ ਇਸ ਤਰ੍ਹਾਂ ਦੇ ਹੋਣ ਜਾ ਰਹੇ ਹਨ ਜੋ ਕਿ ਅਸੀਂ ਪਹਿਲਾਂ ਕਦੇ ਨਹੀਂ ਦੇਖੇ।”
ਰਾਸ਼ਟਰਪਤੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਹਰ ਅਮਰੀਕੀ ਆਉਣ ਵਾਲੇ ਭਿਆਨਕ ਦਿਨਾਂ ਲਈ ਤਿਆਰ ਰਹੇ। ਟਰੰਪ ਨੇ ਕਿਹਾ, ''ਅਸੀਂ ਬਹੁਤ ਹੀ ਮੁਸ਼ਕਲ ਦੋ ਹਫਤਿਆਂ ਵਿਚੋਂ ਲੰਘਣ ਜਾ ਰਹੇ ਹਾਂ।"
ਇਹ ਵੀ ਪੜ੍ਹੋ- ਕੈਨੇਡਾ ਦੇ ਸੂਬੇ 'ਚ ਕੋਰੋਨਾ ਦੇ ਮਾਮਲੇ 4,000 ਤੋਂ ਪਾਰ ► COVID-19 : 16 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਛੁੱਟੀ 'ਤੇ ਭੇਜੇਗੀ AIR ਕੈਨੇਡਾ
ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਡਾਟਾ ਮੁਤਾਬਕ, ਯੂ. ਐੱਸ. ਵਿਚ ਦੁਨੀਆ ਭਰ ਦੇ ਕਿਸੇ ਵੀ ਦੇਸ਼ ਨਾਲੋਂ ਵਧੇਰੇ ਕੋਰੋਨਾ ਵਾਇਰਸ ਦੇ ਮਾਮਲੇ ਹੋ ਗਏ ਹਨ। ਇੱਥੇ 1,84,000 ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਅਮਰੀਕਾ ਦਾ ਨਿਊਯਾਰਕ ਹੁਣ 75,795 ਪੁਸ਼ਟੀ ਕੀਤੇ ਮਾਮਲਿਆਂ ਨਾਲ ਵਿਸ਼ਵ ਵਿਚ ਕੋਰੋਨਾ ਵਾਇਰਸ ਦਾ ਨਵਾਂ ਕੇਂਦਰ ਬਣ ਗਿਆ ਹੈ।
ਇਹ ਵੀ ਪੜ੍ਹੋ- ਜਿਓ ਦੀ ਕੋਰੋੜਾਂ ਯੂਜ਼ਰਜ਼ ਨੂੰ ਵੱਡੀ ਸੌਗਾਤ, 17 APRIL ਤੱਕ ਫ੍ਰੀ ਮਿਲੇਗੀ ਇਹ ਸਰਵਿਸ ►ਇਹ ਕੰਪਨੀ ਸਤੰਬਰ 'ਚ ਸ਼ੁਰੂ ਕਰਨ ਜਾ ਰਹੀ ਹੈ ਕੋਰੋਨਾ ਲਈ ਟੀਕੇ ਦਾ ਟ੍ਰਾਇਲ
ਡੋਨਾਲਡ ਟਰੰਪ ਦੇ ਬੋਲਣ ਤੋਂ ਬਾਅਦ ਉਨ੍ਹਾਂ ਦੀ ਟਾਸਕ ਫੋਰਸ ਦੇ ਟਾਪ ਸਿਹਤ ਅਧਿਕਾਰੀਆਂ ਨੇ ਸੋਸ਼ਲ ਡਿਸਟੈਂਸਿੰਗ ਸਬੰਧੀ ਮਾਡਲ ਸਲਾਈਡਾਂ ਦੀ ਇਕ ਲੜੀ ਪੇਸ਼ ਕੀਤੀ, ਜਿਸ ਨਾਲ ਸੰਭਾਵਤ ਲੱਖਾਂ ਮੌਤਾਂ ਨੂੰ ਰੋਕਣ ਵਿਚ ਸਹਾਇਤਾ ਹੋ ਸਕਦੀ ਹੈ। ਹਾਲਾਂਕਿ, ਡਾ. ਦੇਬੋਰਾਹ ਬਿਰਕਸ ਨੇ ਗੰਭੀਰ ਭਵਿੱਖਬਾਣੀ ਕਰਦਿਆਂ ਕਿਹਾ ਕਿ ਜੇਕਰ ਸੋਸ਼ਲ ਡਿਸਟੈਂਸਿੰਗ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਹੁਣ ਸਹੀ ਪਾਲਣਾ ਵੀ ਕੀਤੀ ਜਾਂਦੀ ਹੈ ਤਾਂ ਵੀ ਵੱਡੀ ਗਿਣਤੀ ਵਿਚ ਮੌਤਾਂ ਹੋ ਸਕਦੀਆਂ ਹਨ, ਜੋ ਵਿਅਤਨਾਮ ਯੁੱਧ ਵਿਚ ਅਮਰੀਕੀ ਮੌਤਾਂ ਦੀ ਗਿਣਤੀ ਨੂੰ ਵੀ ਪਾਰ ਕਰ ਸਕਦੀ ਹੈ।
ਟਰੰਪ ਨੇ ਕਿਹਾ ਕਿ ਉਹ ਬੁਰੀ ਖਬਰ ਨਾਲ ਕੈਮਰੇ ਸਾਹਮਣੇ ਕਦਮ ਰੱਖਣ ਤੋਂ ਝਿਜਕ ਰਹੇ ਸਨ, ਬੜੀ ਮੁਸ਼ਕਲ ਨਾਲ ਹਿੰਮਤ ਜੁਟਾਈ। ਸੋਸ਼ਲ ਡਿਸਟੈਂਸਿੰਗ ਸਬੰਧੀ ਨਿਯਮ 15 ਹੋਰ ਦਿਨਾਂ ਲਈ ਵਧਾਏ ਗਏ ਹਨ, ਜਿਸ ਮੁਤਾਬਕ ਵੱਡੀ ਭੀੜ ਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਲੋਕ ਘਰੋਂ ਕੰਮ ਕਰਨ। ਉੱਥੇ ਹੀ, ਵ੍ਹਾਈਟ ਹਾਊਸ ਦੇ ਉਕਤ ਅੰਦਾਜ਼ੇ ਨਾਲ ਕਈ ਮਾਹਰ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹਾਂਮਾਰੀ ਵਿਗਿਆਨ ਦੇ ਮਾਡਲ ਧਾਰਨਾਵਾਂ 'ਤੇ ਨਿਰਭਰ ਕਰਦੇ ਹਨ ਅਤੇ ਹਮੇਸ਼ਾ 100 ਫੀਸਦੀ ਸਹੀ ਨਹੀਂ ਹੁੰਦੇ।
ਇਹ ਵੀ ਪੜ੍ਹੋ- ਕੋਰੋਨਾ ਦਾ 'ਕਮਿਊਨਿਟੀ ਟ੍ਰਾਂਸਮਿਸ਼ਨ' ਰੂਪ ਮਚਾ ਦਿੰਦੈ ਭਾਰੀ ਤਬਾਹੀ, ਸਾਡੇ ਲਈ ਕਿੰਨਾ ਖਤਰਾ? ► ਸਮਾਰਟ ਫੋਨ ਲਈ ਹੁਣ ਜੇਬ ਹੋਵੇਗੀ ਢਿੱਲੀ, 1 APRIL ਤੋਂ ਇੰਨਾ ਭਰਨਾ ਪਵੇਗਾ GST
ਫਰਾਂਸ 'ਚ 24 ਘੰਟੇ ਦੌਰਾਨ 499 ਮੌਤਾਂ, ਕੁੱਲ ਗਿਣਤੀ 3500 ਤੋਂ ਪਾਰ ਹੋਈ
NEXT STORY