ਵਾਸ਼ਿੰਗਟਨ — ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੰਮੀਗ੍ਰੇਸ਼ਨ ਨੀਤੀ ਨਾਲ ਅਮਰੀਕਾ 'ਚ ਲਾਟਰੀ ਵੀਜ਼ਾ ਪ੍ਰਣਾਲੀ ਖਤਮ ਹੋ ਜਾਵੇਗੀ। ਇਸ ਨਾਲ ਗ੍ਰੀਨ ਕਾਰਜ ਦੇ ਬੈਕਲਾਗ (ਦੇਸ਼ 'ਚੋਂ ਕੱਢ ਦਿੱਤੇ ਜਾਣ) ਨੂੰ ਘੱਟ ਕਰਨ 'ਚ ਵੀ ਮਦਦ ਮਿਲੇਗੀ। ਇੰਮੀਗ੍ਰੇਸ਼ਨ 'ਤੇ ਟਰੰਪ ਦੀ ਇਸ ਰੂਪ-ਰੇਖਾ ਨਾਲ ਸਭ ਤੋਂ ਜ਼ਿਆਦਾ ਫਾਇਦਾ ਐੱਚ-1 ਬੀ ਵੀਜ਼ਾ ਧਾਰਕ ਭਾਰਤੀ ਤਕਨੀਕੀ ਪੇਸ਼ੇਵਰਾਂ ਨੂੰ ਹੋਵੇਗਾ ਜਿਹੜੇ ਲੰਮੇਂ ਤੋਂ ਗ੍ਰੀਨ ਕਾਰਡ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ।
ਅਮਰੀਕਾ 'ਚ ਜ਼ਿਆਦਾਤਰ ਪੇਸ਼ੇਵਰ ਐੱਚ-1 ਬੀ ਵਰਕ ਵੀਜ਼ਾ 'ਤੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਮੌਜੂਦਾ ਇੰਮੀਗ੍ਰੇਸ਼ਨ ਪ੍ਰਣਾਲੀ ਨਾਲ ਸਭ ਤੋਂ ਜ਼ਿਆਦਾ ਨਜਿੱਠਣਾ ਪੈਂਦਾ ਹੈ। ਅਜੇ ਹਰ ਦੇਸ਼ ਦੇ ਨਾਗਰਿਕਾਂ ਲਈ ਗ੍ਰੀਨ ਕਾਰਡ ਦਾ ਕੋਟਾ ਨਿਰਧਾਰਤ ਹੈ। ਗ੍ਰੀਨ ਕਾਰਡ ਮਿਲਣ ਨਾਲ ਅਮਰੀਕਾ 'ਚ ਸਥਾਈ ਰੂਪ ਤੋਂ ਵੱਸਣ ਦਾ ਕਾਨੂੰਨੀ ਹੱਤ ਮਿਲ ਜਾਂਦਾ ਹੈ। ਪਿਛਲੇ ਹਫਤੇ ਵਾਸ਼ਿੰਗਟਨ ਡੀ. ਸੀ. 'ਚ ਅਮਰੀਕਾ ਦੇ ਕਈ ਹਿੱਸਿਆਂ ਨਾਲ ਜੁੜੇ ਭਾਰਤੀਆਂ ਨੇ ਇਸ ਮੁੱਦੇ 'ਤੇ ਪ੍ਰਦਰਸ਼ਨ ਵੀ ਕੀਤਾ ਸੀ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਅਤੇ ਸੰਸਦ ਤੋਂ ਇੰਮੀਗ੍ਰੇਸ਼ਨ ਪ੍ਰਣਾਲੀ ਦੀ ਇਸ ਖਾਮੀ ਨੂੰ ਦੂਰ ਕਰਨ ਦੀ ਮੰਗ ਕੀਤੀ ਸੀ।
ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਦੀ ਇੰਮੀਗ੍ਰੇਸ਼ਨ ਰੂਪ-ਰੇਖਾ ਨਾਲ ਵੀਜ਼ਾ ਲਾਟਰੀ ਪ੍ਰੋਗਰਾਮ ਖਤਮ ਹੋ ਜਾਵੇਗਾ। ਇਸ ਨਾਲ ਹੁਨਰਮੰਦ ਕਾਮਿਆਂ ਦੇ ਬੈਕਲਾਗ 'ਚ ਕਮੀ ਲਿਆਉਣ 'ਚ ਮਦਦ ਮਿਲੇਗੀ। ਟਰੰਪ ਨੇ 30 ਜਨਵਰੀ ਨੂੰ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਿਤ ਕਰਨ ਦੇ ਦੌਰਾਨ ਮੈਰਿਟ ਆਧਾਰਿਤ ਇੰਮੀਗ੍ਰੇਸ਼ਨ ਨੀਤੀ ਦੀ ਵਕਾਲਤ ਕੀਤੀ ਸੀ।
ਜਿੰਦਗੀ ਤੋਂ ਸਬਕ ਲੈ ਲੜਕੀ ਨੇ ਘਟਾਇਆ 64 ਕਿਲੋਗ੍ਰਾਮ ਭਾਰ
NEXT STORY