ਵਾਸ਼ਿੰਗਟਨ/ਇੰਗਲੈਂਡ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨਾਲ ਮੁਲਾਕਾਤ ਕਰਨਗੇ। ਵਾਈਟ ਹਾਊਸ ਦੇ ਬੁਲਾਰੇ ਸਿਏਨ ਸਪਾਈਸਰ ਨੇ ਦੱਸਿਆ ਕਿ ਟਰੰਪ ਥੇਰੇਸਾ ਨੂੰ ਸ਼ੁੱਕਰਵਾਰ ਨੂੰ ਮਿਲਣਗੇ। ਇਹ ਬੈਠਕ ਥੇਰੇਸਾ ਨਾਲ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਹੋਰ ਮਜਬੂਤ ਕਰਨ ਦਾ ਮੌਕਾ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਟਰੰਪ ਨਾਲ ਮਿਲਣ ਵਾਲੀ ਇਹ ਪਹਿਲੀ ਵਿਦੇਸ਼ੀ ਨੇਤਾ ਹੋ ਸਕਦੀ ਹੈ। ਉਮੀਦ ਹੈ ਕਿ ਥੇਰੇਸਾ ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਪੁੱਜੇਗੀ। ਇਹ ਦੌਰਾ ਤੈਅ ਪ੍ਰੋਗਰਾਮ ਤੋਂ ਪਹਿਲਾਂ ਹੋਣ ਜਾ ਰਿਹਾ ਹੈ। ਹਾਲਾਂਕਿ ਥੇਰੇਸਾ ਦੇ ਦਫਤਰ ਵਲੋਂ ਇਸ ਸੰਬੰਧੀ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।
ਮੈਲਬੌਰਨ ਕਾਰ ਹਾਦਸਾ : ਤਿੰਨ ਮਹੀਨਿਆਂ ਦੇ ਮਾਸੂਮ ਨੇ ਹਸਪਤਾਲ 'ਚ ਤੋੜਿਆ ਦਮ, ਮਰਨ ਵਾਲਿਆਂ ਦੀ ਗਿਣਤੀ ਹੋਈ ਪੰਜ
NEXT STORY