ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਰ ਸਟੋਰ ਨੂੰ ਇਕ ਚਿੱਠੀ ਲਿਖੀ ਹੈ, ਜਿਸ ’ਚ ਨੋਬਲ ਪੁਰਸਕਾਰ ਨਾ ਮਿਲਣ ਦੀ ਸ਼ਿਕਾਇਤ ਕੀਤੀ ਗਈ ਹੈ। ਇਕ ਰਿਪੋਰਟ ਮੁਤਾਬਕ ਟਰੰਪ ਨੇ ਪੱਤਰ 'ਚ ਲਿਖਿਆ ਕਿ 8 ਜੰਗਾਂ ਰੁਕਵਾਉਣ ਦੇ ਬਾਵਜੂਦ ਉਨ੍ਹਾਂ ਨੂੰ ਨੋਬਲ ਨਹੀਂ ਮਿਲਿਆ। ਇਸ ਲਈ ਹੁਣ ਉਨ੍ਹਾਂ ਨੇ ਸ਼ਾਂਤੀ ਬਾਰੇ ਸੋਚਣਾ ਛੱਡ ਦਿੱਤਾ ਹੈ।
ਟਰੰਪ ਨੇ ਅੱਗੇ ਲਿਖਿਆ ਕਿ ਸ਼ਾਂਤੀ ਜ਼ਰੂਰੀ ਹੈ ਪਰ ਹੁਣ ਮੈਂ ਇਹ ਵੀ ਸੋਚਾਂਗਾ ਕਿ ਅਮਰੀਕਾ ਦੇ ਹਿੱਤ ਵਿਚ ਕੀ ਸਹੀ ਹੈ। ਗ੍ਰੀਨਲੈਂਡ ’ਤੇ ਕਬਜ਼ਾ ਕਰਨ ਦੀ ਉਨ੍ਹਾਂ ਦੀ ਕੋਸ਼ਿਸ਼ ਦਾ ਇਕ ਕਾਰਨ ਨੋਬਲ ਸ਼ਾਂਤੀ ਪੁਰਸਕਾਰ ਨਾ ਮਿਲਣਾ ਵੀ ਹੈ। ਇਸ ਕਾਰਨ ਉਨ੍ਹਾਂ ਦੇ ਫੈਸਲੇ ’ਤੇ ਵੀ ਅਸਰ ਪੈ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਡੈਨਮਾਰਕ ਉਸ ਜ਼ਮੀਨ (ਗ੍ਰੀਨਲੈਂਡ) ਨੂੰ ਰੂਸ ਜਾਂ ਚੀਨ ਤੋਂ ਬਚਾ ਨਹੀਂ ਸਕਦਾ। ਫਿਰ ਸਵਾਲ ਇਹ ਹੈ ਕਿ ਉਨ੍ਹਾਂ ਦਾ ਉਸ ’ਤੇ ਮਾਲਕੀ ਹੱਕ ਕਿਉਂ ਹੈ ? ਅਜਿਹਾ ਕੋਈ ਲਿਖਤੀ ਦਸਤਾਵੇਜ਼ ਨਹੀਂ ਹੈ। ਬਸ ਇੰਨਾ ਹੈ ਕਿ ਸੈਂਕੜੇ ਸਾਲ ਪਹਿਲਾਂ ਉੱਥੇ ਉਨ੍ਹਾਂ ਦੀ ਇਕ ਕਿਸ਼ਤੀ ਪਹੁੰਚੀ ਸੀ ਪਰ ਸਾਡੀਆਂ ਕਿਸ਼ਤੀਆਂ ਵੀ ਉੱਥੇ ਪਹੁੰਚੀਆਂ ਸਨ।
ਅਮਰੀਕਾ ਨਾਲ ਕੁੜੱਤਣ ਤੇ ਚੀਨ ਨਾਲ ਦੋਸਤੀ ! ਕੈਨੇਡਾ ਦੀ ਵਿਦੇਸ਼ ਨੀਤੀ ਨੇ ਲਿਆਂਦਾ ਵੱਡਾ ਭੂਚਾਲ
NEXT STORY