ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਵਿੱਚ ਵਿਚੈਂਸਾ ਦੇ ਨੇੜਲੇ ਸ਼ਹਿਰ ਤਰੀਸ਼ਨੋ ਵਿਖੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਇਸ ਖੇਡ ਮੇਲੇ ਵਿੱਚ ਰੱਸਾਕਸ਼ੀ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਇਸ ਮੁਕਾਬਲੇ ਵਿੱਚ ਇਟਲੀ ਭਰ ਤੋ 16 ਟੀਮਾਂ ਨੇ ਭਾਗ ਲਿਆ। ਇਸ ਖੇਡ ਮੇਲੇ ਵਿੱਚ ਤਰੀਸ਼ਨੋ ਦੀ ਸ਼ੇਰੇ ਪੰਜਾਬ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਦੂਜਾ ਸਥਾਨ ਸਿੰਘ ਕੋਪੇਰਾਤਿਵਾ ਬਰੇਸ਼ੀਆ ਨੇ ਹਾਸਿਲ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ChatGPT ਬਣਿਆ ਜਾਨ ਦਾ ਦੁਸ਼ਮਣ, ਸ਼ਖ਼ਸ ਬਣਾ 'ਤਾ ਮਰੀਜ਼
ਰਾਜਵੀਰ ਅਰਜੀਨਾਨੋ ਦੀ ਟੀਮ ਤੀਜੇ ਸਥਾਨ 'ਤੇ ਰਹੀ। ਖੇਡ ਮੇਲੇ ਦੌਰਾਨ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ ਅਤੇ ਔਰਤਾਂ ਦੀ ਮਿਊਜ਼ਿਕ ਚੇਅਰ ਰੇਸ ਵੀ ਖਿੱਚ ਦਾ ਕੇਂਦਰ ਰਹੀ। ਖੇਡ ਮੇਲੇ ਦੌਰਾਨ ਭਾਰਤੀ ਭਾਈਚਾਰਾ ਇਟਾਲੀਅਨ ਭਾਈਚਾਰਾ ਤੇ ਹੋਰ ਵੀ ਮੁਲਕਾਂ ਦੇ ਲੋਕਾਂ ਨੇ ਭਾਗ ਲਿਆ। ਪੰਜਾਬ ਦੀ ਰਵਾਇਤੀ ਖੇਡ ਰੱਸਾਕਸ਼ੀ ਦੌਰਾਨ ਮਾਹੌਲ ਵੇਖਣ ਵਾਲਾ ਸੀ ਉੱਚੀ ਉੱਚੀ ਵੱਜਦੇ ਲਲਕਾਰੇ ਤੇ ਢੋਲ ਦੀਆਂ ਤਾਲਾਂ 'ਤੇ ਨੱਚਦੀ ਜਵਾਨੀ ਪੰਜਾਬ ਦੇ ਪਿੰਡਾਂ ਦੀ ਯਾਦ ਤਾਜ਼ਾ ਕਰ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਟਰੰਪ ਬੰਦ ਕਰਨਾ ਚਾਹੁੰਦੇ ਹਨ ਰੂਸ-ਯੂਕਰੇਨ ਜੰਗ ਲਈ ਫੰਡਿੰਗ, ਅਮਰੀਕੀ VP ਵੈਂਸ ਦਾ ਦਾਅਵਾ
NEXT STORY