ਨਿਊਯਾਰਕ (ਭਾਸ਼ਾ)— ਅਮਰੀਕੀ ਕਾਂਗਰਸ ਦੀ ਮੈਂਬਰ ਕੈਰੋਲੀਨ ਮੈਲੋਨੀ ਨੇ ਪ੍ਰਸਿੱਧ ਟਾਈਮਜ਼ ਸਕੁਆਇਰ 'ਚ ਸਲਾਨਾ 'ਦਸਤਾਰ ਦਿਵਸ' ਪ੍ਰੋਗਰਾਮ 'ਚ ਸਿੱਖ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਿੱਖ ਧਰਮ ਅਤੇ ਪਰੰਪਰਾ ਨੂੰ ਸਨਮਾਨ ਦਿੰਦੇ ਹਨ, ਜਿਸ ਦੇ ਉਹ ਹੱਕਦਾਰ ਹਨ। ਮੈਲੋਨੀ ਸਿੱਖਾਂ ਅਤੇ ਅਮਰੀਕਾ ਭਾਰਤ ਲੋਕ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਜਗਦੀਸ਼ ਸਹਵਾਨੀ ਨਾਲ ਨਿਊਯਾਰਕ 'ਚ 7 ਅਪ੍ਰੈਲ ਨੂੰ ਦਸਤਾਰ ਦਿਵਸ ਪ੍ਰੋਗਰਾਮ 'ਚ ਸ਼ਾਮਲ ਹੋਈ। ਟਾਈਮਜ਼ ਸਕੁਆਇਰ 'ਤੇ ਲੋਕਾਂ ਨੇ ਦੱਖਣੀ ਏਸ਼ੀਆਈ ਸੱਭਿਆਚਾਰ ਅਤੇ ਦਸਤਾਰ ਬੰਨ੍ਹਣ ਦੀ ਕਲਾ ਦਾ ਜਸ਼ਨ ਮਨਾਇਆ।
ਮੈਲੋਨੀ ਨੇ ਇਕ ਬਿਆਨ ਵਿਚ ਕਿਹਾ, ''ਟਾਈਮਜ਼ ਸਕੁਆਇਰ 'ਤੇ ਦਸਤਾਰ ਦਿਵਸ ਲਈ ਸਿੱਖ ਭਾਈਚਾਰੇ ਨਾਲ ਸ਼ਾਮਲ ਹੋਣਾ ਮੇਰੀ ਖੁਸ਼ਕਿਸਮਤੀ ਹੈ।'' ਉਨ੍ਹਾਂ ਕਿਹਾ ਕਿ ਇਸ ਦਿਨ ਦਾ ਉਨ੍ਹਾਂ ਲਈ ਖਾਸ ਮਤਲਬ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿੱਖ ਧਰਮ, ਉਸ ਦੀ ਪਛਾਣ ਅਤੇ ਸਮਾਨਤਾ ਦਾ ਪ੍ਰਚਾਰ ਕਰਨ ਦੇ ਮਕਸਦ ਨਾਲ ਸਾਲ 2013 ਤੋਂ ਹੀ ਸ਼ਹਿਰ ਵਿਚ ਦਸਤਾਰ ਦਿਵਸ ਦਾ ਆਯੋਜਨ ਕੀਤਾ ਜਾ ਰਿਹਾ ਹੈ। 8 ਘੰਟੇ ਵਿਚ ਸਭ ਤੋਂ ਵਧ ਵਾਰ ਦਸਤਾਰ ਬੰਨ੍ਹਾਂ ਲਈ ਸੰਗਠਨ ਨੇ ਗਿਨੀਜ਼ ਵਿਸ਼ਵ ਰਿਕਾਰਡ ਤੋਂ ਸਰਟੀਫਿਕੇਟ ਜਿੱਤਿਆ ਹੈ।
ਅਮਰੀਕਾ ਦੀ ਸਾਬਕਾ ਫਸਟ ਲੇਡੀ ਬਾਰਬਰਾ ਬੁਸ਼ ਦੇ ਦਿਹਾਂਤ 'ਤੇ ਟਰੂਡੋ ਨੇ ਦੁੱਖ ਕੀਤਾ ਸਾਂਝਾ
NEXT STORY