ਸਿਡਨੀ (ਬਿਊਰੋ): ਤੁਰਕੀ ਤੋਂ ਆਸਟ੍ਰੇਲੀਆ ਲਈ ਇਕ ਦੁੱਖਦਾਇਕ ਖ਼ਬਰ ਆਈ। ਇੱਥੇ ਆਏ ਜ਼ਬਰਦਸਤ ਭੂਚਾਲ ਵਿਚ ਸਿਡਨੀ ਦਾ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ। ਇਹ ਵਿਅਕਤੀ ਤੁਰਕੀ ਵਿੱਚ ਆਪਣੀ ਭੈਣ ਨੂੰ ਮਿਲਣ ਗਿਆ ਸੀ ਅਤੇ ਉੱਥੇ ਵਿਨਾਸ਼ਕਾਰੀ ਭੂਚਾਲਾਂ ਦਾ ਸ਼ਿਕਾਰ ਹੋ ਗਿਆ। ਇਹ ਖ਼ਬਰ ਮਿਲਣ ਮਗਰੋਂ ਵਿਅਕਤੀ ਦਾ ਪਰਿਵਾਰ ਸਦਮੇ ਵਿਚ ਹੈ।
ਗਲੇਬੇ ਤੋਂ ਕੈਨ ਪਹਾਲੀ ਹੈਟੇ ਪ੍ਰਾਂਤ ਵਿੱਚ ਛੁੱਟੀਆਂ ਮਨਾ ਰਿਹਾ ਸੀ, ਜਦੋਂ ਸੋਮਵਾਰ ਨੂੰ ਦੋ ਜ਼ਬਰਦਸਤ ਭੂਚਾਲ ਆਏ। ਭੂਚਾਲ ਕਾਰਨ ਇਮਾਰਤਾਂ ਢਹਿ-ਢੇਰੀ ਹੋ ਗਈਆਂ ਅਤੇ ਜਾਨ-ਮਾਲ ਦਾ ਕਾਫੀ ਨੁਕਸਾਨ ਹੋਇਆ। ਇਸ ਮਗਰੋਂ ਆਸਟ੍ਰੇਲੀਆ ਵਿੱਚ ਉਸਦੇ ਪਰਿਵਾਰ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪਹਾਲੀ ਦੇ ਕੁਝ ਰਿਸ਼ਤੇਦਾਰ ਉਸਨੂੰ ਲੱਭਣ ਲਈ ਤੁਰਕੀ ਗਏ ਸਨ। ਜਰਮਨੀ ਤੋਂ ਆਏ ਇੱਕ ਰਿਸ਼ਤੇਦਾਰ ਨੇ ਪਹਾਲੀ ਦੀ ਲਾਸ਼ ਮਲਬੇ ਵਿੱਚੋਂ ਲੱਭੀ ਅਤੇ ਉਸ ਨੂੰ ਬਾਹਰ ਕੱਢਿਆ। ਪਾਹਲੀ ਦੀ ਭਤੀਜੀ ਕੈਥਰੀਨ ਪਹਾਲੀ ਨੇ ਕਿਹਾ ਕਿ ਉਸ ਦਾ ਭਰਾ ਉਹਨਾਂ ਨੂੰ ਲੱਭਣ ਗਈ ਤੁਰਕੀ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਚੀਨੀ ਜਾਸੂਸੀ ਗੁਬਾਰੇ ਘਟਨਾਕ੍ਰਮ ਤੋਂ ਬਾਅਦ ਆਸਟ੍ਰੇਲੀਆ ਦੇ ਰੱਖਿਆ ਵਿਆਗ ਨੇ ਚੁੱਕਿਆ ਵੱਡਾ ਕਦਮ
ਇੱਥੇ ਦੱਸ ਦਈਏ ਕਿ ਪਹਾਲੀ ਇਸ ਤਬਾਹੀ ਵਿੱਚ ਮਰਨ ਵਾਲਾ ਪਹਿਲਾ ਆਸਟ੍ਰੇਲੀਆਈ ਹੈ। ਵਪਾਰ ਅਤੇ ਵਿਦੇਸ਼ੀ ਮਾਮਲਿਆਂ ਦੇ ਵਿਭਾਗ (ਡੀਐਫਏਟੀ) ਨੇ ਕੱਲ੍ਹ ਦੱਸਿਆ ਸੀ ਕਿ ਚਾਰ ਆਸਟ੍ਰੇਲੀਆਈ ਲਾਪਤਾ ਸਨ। ਵੱਡੇ 7.8 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਆਏ ਹੋਰ ਸ਼ਕਤੀਸ਼ਾਲੀ ਭੂਚਾਲਾਂ ਨੇ ਤੁਰਕੀ ਅਤੇ ਸੀਰੀਆ ਦੇ ਵਿਸ਼ਾਲ ਖੇਤਰਾਂ ਨੂੰ ਤਬਾਹ ਕਰ ਦਿੱਤਾ ਹੈ, ਜਿਸ ਨਾਲ ਹਜ਼ਾਰਾਂ ਲੋਕ ਮਾਰੇ ਗਏ ਹਨ। ਸ਼ੁਰੂਆਤੀ ਭੂਚਾਲ ਤੋਂ ਬਾਅਦ ਕਈ ਝਟਕਿਆਂ ਨੇ ਦੋਵਾਂ ਦੇਸ਼ਾਂ ਨੂੰ ਹਿਲਾ ਦਿੱਤਾ ਹੈ। ਆਸਟ੍ਰੇਲੀਆ ਸਮੇਤ ਬਹੁਤ ਸਾਰੇ ਦੇਸ਼ਾਂ ਨੇ ਤੁਰਕੀ-ਸੀਰੀਆ ਵਿਚ ਹਰ ਸੰਭਵ ਮਦਦ ਭੇਜੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਧੀ ਕਿਮ ਜੂ ਏ ਪਹੁੰਚੀ ਫੌਜੀਆਂ ਨੂੰ ਮਿਲਣ
NEXT STORY