ਇੰਸਤਾਂਬੁਲ- ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਐਦਰੋਆਨ ਨੇ ਯੂਨਾਨ ਦੇ ਥਰੇਸ ਖੇਤਰ 'ਚ ਵਸੇ ਮੁਸਲਿਮ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਦਾ ਘਾਣ ਕਰਨ ਨੂੰ ਲੈ ਕੇ ਏਥੇਂਸ ਦੀ ਆਲੋਚਨਾ ਕੀਤੀ। ਲੋਸਾਨੇ ਸੰਧੀ ਦੀ 99ਵੀਂ ਵਰ੍ਹੇਗੰਢ 'ਤੇ ਐਦਰੋਆਨ ਨੇ ਏਥੇਂਸ 'ਤੇ ਇਹ ਦੋਸ਼ ਲਾਇਆ। ਥਰੇਸ 'ਚ ਰਹਿਣ ਵਾਲੇ ਮੁਸਲਮਾਨ ਸੂਬੇ ਦੀ ਆਬਾਦੀ ਦਾ 32 ਫ਼ੀਸਦੀ ਹਿੱਸਾ ਹੈ।
ਇਸ ਤੋਂ ਇਲਾਵਾ ਸੂਬੇ 'ਚ ਤੁਰਕ, ਰੋਮਾ ਤੇ ਬੁਲਗਾਰੀਆਈ ਬੋਲੀ ਬੋਲਣ ਵਾਲੇ ਪੋਮਾਕ ਰਹਿੰਦੇ ਹਨ। ਰਾਸ਼ਟਰਪਤੀ ਨੇ ਕਿਹਾ, 'ਸੰਧੀ 'ਚ ਲਿਖੀਆਂ ਸ਼ਰਤਾਂ, ਖ਼ਾਸ ਤੌਰ 'ਤੇ ਤੁਰਕ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਾਂ ਜਾਣਬੁੱਝ ਕੇ ਉਨ੍ਹਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, 'ਸਾਡੇ ਦੇਸ਼ ਲਈ ਇਸ ਹਾਲਾਤ ਨੂੰ ਸਵੀਕਾਰ ਕਰਨਾ ਸੰਭਵ ਨਹੀਂ ਹੈ, ਇਹ ਚੰਗੇ ਗੁਆਂਢੀਆਂ ਦਰਮਿਆਨ ਸਬੰਧਾਂ ਲਈ ਸਹੀ ਨਹੀਂ ਹੈ।'
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੈਮਰੂਨ ਤੋਂ ਸ਼ੁਰੂ ਕੀਤਾ ਤਿੰਨ ਦੇਸ਼ਾਂ ਦਾ ਅਫਰੀਕੀ ਦੌਰਾ
NEXT STORY