ਅੰਕਾਰਾ (ਆਈ.ਏ.ਐੱਨ.ਐੱਸ.): ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਇਸਤਾਂਬੁਲ ਦੇ ਇੱਕ ਹਸਪਤਾਲ ਵਿੱਚ ਭੂਚਾਲ ਪੀੜਤ ਨਵ-ਜੰਮੇ ਬੱਚੇ ਦਾ ਨਾਮ ਰੱਖਿਆ ਹੈ। ਸੋਮਵਾਰ ਨੂੰ ਵਿਨਾਸ਼ਕਾਰੀ ਭੂਚਾਲ ਤੋਂ ਬਚੇ ਲੋਕਾਂ ਨੂੰ ਮਿਲਣ ਲਈ ਹਸਪਤਾਲ ਦੇ ਦੌਰੇ ਦੌਰਾਨ ਏਰਦੋਗਨ ਨੂੰ ਦੁਖਾਂਤ ਪੀੜਤਾ ਨੇ ਆਪਣੇ ਨਵਜੰਮੇ ਬੱਚੇ ਦਾ ਨਾਮ ਰੱਖਣ ਦੀ ਬੇਨਤੀ ਕੀਤੀ, ਜਿਸ ਤੋਂ ਬਾਅਦ ਉਸ ਨੇ ਬੱਚੇ ਦਾ ਨਾਮ ਆਇਸੇ ਬੈਤੁਲ ਰੱਖਿਆ। ਅਨਾਡੋਲੂ ਨਿਊਜ਼ ਏਜੰਸੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਫਿਜੀ ਰਿਜ਼ੋਰਟ 'ਚ 8 ਸਾਲਾ ਆਸਟ੍ਰੇਲੀਆਈ ਮੁੰਡੇ ਦੀ ਮੌਤ, ਮਾਮਲੇ ਦੀ ਜਾਂਚ ਜਾਰੀ
6 ਫਰਵਰੀ ਨੂੰ ਦੱਖਣੀ ਤੁਰਕੀ ਵਿੱਚ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਵਿੱਚ ਘੱਟੋ-ਘੱਟ 31,643 ਲੋਕ ਮਾਰੇ ਗਏ ਅਤੇ 80,000 ਤੋਂ ਵੱਧ ਜ਼ਖ਼ਮੀ ਹੋਏ ਹਨ।ਭੂਚਾਲ ਨੇ 10 ਪ੍ਰਾਂਤਾਂ ਵਿੱਚ 13 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਕੀਤੇ ਹਨ, ਜਿਨ੍ਹਾਂ ਵਿੱਚ ਹਤਾਏ, ਗਾਜ਼ੀਅਨਟੇਪ, ਅਦਿਆਮਾਨ, ਮਾਲਤਯਾ, ਅਡਾਨਾ, ਦਿਯਾਰਬਾਕਿਰ, ਕਿਲਿਸ, ਓਸਮਾਨੀਏ ਅਤੇ ਸਨਲੀਉਰਫਾ ਸ਼ਾਮਲ ਹਨ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਾਬਾਲਿਗਾ ਨੂੰ ਅਗਵਾ ਕਰਕੇ ਕੀਤਾ ਧਰਮ ਪਰਿਵਰਤਨ, 60 ਸਾਲਾ ਮੁਸਲਿਮ ਵਿਅਕਤੀ ਨੇ ਕਰਵਾਇਆ ਨਿਕਾਹ
NEXT STORY