ਅੰਕਾਰਾ (ਏਜੰਸੀ)- ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਅੱਤਵਾਦੀ ਖਤਰਿਆਂ ਨੂੰ ਖਤਮ ਕਰਨ ਦੀ ਸਹੁੰ ਖਾਧੀ ਹੈ। ਏਰਦੋਗਨ ਨੇ ਮੰਗਲਵਾਰ ਨੂੰ ਜੈਂਡਰਮੇਰੀ ਨੂੰ T625 ਗੋਕਬੇ ਹੈਲੀਕਾਪਟਰ ਦੀ ਸਪੁਰਦਗੀ ਲਈ ਆਯੋਜਿਤ ਇੱਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਇਹ ਬਿਆਨ ਦਿੱਤਾ। ਏਰਦੋਗਨ ਨੇ ਕਿਹਾ, "ਭਾਵੇਂ ਸਾਡੀਆਂ ਸਰਹੱਦਾਂ ਦੇ ਅੰਦਰ ਹੋਣ ਜਾਂ ਬਾਹਰ, ਕੋਈ ਵੀ ਸਾਨੂੰ ਸਾਡੇ ਦੇਸ਼ ਦੇ ਖਿਲਾਫ ਕਿਸੇ ਵੀ ਖ਼ਤਰੇ ਨੂੰ ਖਤਮ ਕਰਨ ਤੋਂ ਨਹੀਂ ਰੋਕ ਸਕਦਾ।" ਤੁਰਕੀ ਦੇ ਅੰਕਾਰਾ ਸ਼ਹਿਰ ਵਿੱਚ ਤੁਰਕੀ ਏਰੋਸਪੇਸ ਇੰਡਸਟਰੀਜ਼ (ਟੀ.ਯੂ.ਐੱਸ.ਏ.ਐੱਸ.) ਦੇ ਮੁੱਖ ਦਫਤਰ ਵਿੱਚ ਹੈਲੀਕਾਪਟਰ ਸਪੁਰਦਗੀ ਨਾਲ ਸਬੰਧਤ ਸਮਾਰੋਹ ਆਯੋਜਿਤ ਕੀਤਾ ਗਿਆ ਸੀ, ਜਿੱਥੇ ਪਿਛਲੇ ਹਫਤੇ 2 ਹਮਲਾਵਰਾਂ ਨੇ ਇੱਕ ਅੱਤਵਾਦੀ ਹਮਲਾ ਕੀਤਾ ਸੀ। ਇਸ ਹਮਲੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ: ਰਾਸ਼ਟਰਪਤੀ ਚੋਣ: ਕਮਲਾ ਹੈਰਿਸ ਜਾਂ ਡੋਨਾਲਡ ਟਰੰਪ, ਜਾਣੋ ਕਿਸਨੂੰ ਜਿਤਾਉਣਾ ਚਾਹੁੰਦੇ ਹਨ ਭਾਰਤੀ-ਅਮਰੀਕੀ
ਤੁਰਕੀ ਦੇ ਅਧਿਕਾਰੀਆਂ ਨੇ ਇਸ ਹਮਲੇ ਲਈ ਪਾਬੰਦੀਸ਼ੁਦਾ ਸੰਗਠਨ ਕੁਰਦਿਸਤਾਨ ਵਰਕਰਜ਼ ਪਾਰਟੀ (ਪੀ.ਕੇ.ਕੇ.) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਕੁਰਦਿਸਤਾਨ ਵਰਕਰਜ਼ ਪਾਰਟੀ ਵਿਰੁੱਧ ਘਰੇਲੂ ਅਤੇ ਸਰਹੱਦ ਪਾਰ ਸੁਰੱਖਿਆ ਕਾਰਵਾਈਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਤੁਰਕੀ ਏਰੋਸਪੇਸ ਇੰਡਸਟਰੀਜ਼ ਤੁਰਕੀ ਵਿੱਚ ਇੱਕ ਪ੍ਰਮੁੱਖ ਰੱਖਿਆ ਅਤੇ ਹਵਾਬਾਜ਼ੀ ਕੰਪਨੀ ਹੈ। ਇਸ ਸਮਾਰੋਹ ਵਿਚ ਏਰਦੋਗਨ ਨੇ ਦੁਹਰਾਇਆ ਕਿ ਤੁਰਕੀ ਅਤੇ ਇਸ ਖੇਤਰ ਦੇ ਭਵਿੱਖ ਵਿੱਚ ਅੱਤਵਾਦ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਤੁਰਕੀ ਏਅਰੋਸਪੇਸ ਇੰਡਸਟਰੀਜ਼ ਖ਼ਿਲਾਫ਼ ਹਮਲੇ ਦੇਸ਼ ਦੇ ਅੱਤਵਾਦ ਨਾਲ ਲੜਨ ਦੇ ਸੰਕਲਪ ਨੂੰ ਕਦੇ ਵੀ ਤੋੜ ਨਹੀਂ ਸਕਦੇ। ਤੁਰਕੀ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਨੇ ਕੁਰਦਿਸਤਾਨ ਵਰਕਰਜ਼ ਪਾਰਟੀ 'ਤੇ ਅੱਤਵਾਦੀ ਸੰਗਠਨ ਵਜੋਂ ਪਾਬੰਦੀ ਲਗਾਈ ਹੋਈ ਹੈ। ਪੀ.ਕੇ.ਕੇ. ਪਿਛਲੇ ਤਿੰਨ ਦਹਾਕਿਆਂ ਤੋਂ ਤੁਰਕੀ ਸਰਕਾਰ ਵਿਰੁੱਧ ਬਗਾਵਤ ਕਰ ਰਿਹਾ ਹੈ।
ਇਹ ਵੀ ਪੜ੍ਹੋ: ਭਾਰਤ ਖ਼ਿਲਾਫ਼ ਕੈਨੇਡਾ ਦੀ ਸਾਜ਼ਿਸ਼, ਟਰੂਡੋ ਦੇ ਮੰਤਰੀਆਂ ਦਾ ਵੱਡਾ ਕਬੂਲਨਾਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਫਗਾਨਿਸਤਾਨ 'ਚ ਸੋਨੇ ਦੀ ਖਾਨ ਢਹਿਣ ਕਾਰਨ 3 ਲੋਕਾਂ ਦੀ ਮੌਤ
NEXT STORY