ਵਾਸ਼ਿੰਗਟਨ (ਏਜੰਸੀ)— ਦੁਨੀਆ ਵਿਚ ਬਹੁਤ ਸਾਰੇ ਹੈਰਾਨੀਜਨਕ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਪੜ੍ਹ ਜਾਂ ਸੁਣ ਕੇ ਅਸੀਂ ਅਕਸਰ ਹੈਰਾਨੀ ਪ੍ਰਗਟ ਕਰਦੇ ਹਾਂ। ਅਜਿਹੀਆਂ ਖਬਰਾਂ ਨੂੰ ਪੜ੍ਹ ਕੇ ਮੂੰਹੋਂ ਬਸ ਇਹ ਹੀ ਨਿਕਲਦਾ ਕੀ ਇੰਝ ਵੀ ਹੋ ਸਕਦਾ? ਅਜਿਹਾ ਹੀ ਇਕ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ ਦੇ ਸੂਬੇ ਪੇਨਸਿਲਵੇਨੀਆ 'ਚ, ਜਿੱਥੇ ਇਕ ਹਸਪਤਾਲ 'ਚ ਜੁੜਵਾ ਡਾਕਟਰਾਂ ਨੇ ਜੁੜਵਾ ਬੱਚਿਆਂ ਦੀ ਡਿਲਿਵਰੀ ਕਰਵਾਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵੇਂ ਡਾਕਟਰ 32 ਸਾਲ ਪਹਿਲਾਂ ਇਸੇ ਹਸਪਤਾਲ ਵਿਚ ਪੈਦਾ ਹੋਏ ਸਨ।
ਜੁੜਵਾ ਬੱਚਿਆਂ 'ਚ ਇਕ ਲੜਕਾ ਅਤੇ ਇਕ ਲੜਕੀ ਹੈ। ਲੜਕੇ ਦਾ ਨਾਂ ਜੇਵੀਅਰ ਅਤੇ ਲੜਕੀ ਦਾ ਨਾਂ ਗਵੇਨਡੋਲੀਨ ਰੱਖਿਆ ਗਿਆ ਹੈ। ਦੋਹਾਂ ਬੱਚਿਆਂ ਦੇ ਜਨਮ ਵਿਚ ਸਿਰਫ ਇਕ ਮਿੰਟ ਦਾ ਫਰਕ ਹੈ। ਨੇਥਨ ਅਤੇ ਮੈਥਿਊ ਨਾਂ ਦੇ ਡਾਕਟਰਾਂ ਨੇ ਬੱਚਿਆਂ ਦੀ ਡਿਲਿਵਰੀ ਕਰਾਉਣ ਨੂੰ ਇਕ ਸ਼ਾਨਦਾਰ ਅਨੁਭਵ ਦੱਸਿਆ। ਦੋਹਾਂ ਡਾਕਟਰਾਂ ਦਾ ਕਹਿਣਾ ਹੈ ਕਿ 32 ਸਾਲ ਪਹਿਲਾਂ ਦੋਵੇਂ ਇਸੇ ਹਸਪਤਾਲ ਵਿਚ ਪੈਦਾ ਹੋਏ ਸਨ। ਡਾਕਟਰ ਮੈਥਿਊ ਨੇ ਕਿਹਾ ਕਿ ਬੱਚਿਆਂ ਦੀ ਡਿਲਿਵਰੀ ਕਰਾਉਣਾ ਸਾਡੇ ਦੋਹਾਂ ਲਈ ਬਹੁਤ ਹੀ ਖਾਸ ਤਜਰਬਾ ਰਿਹਾ।
ਅਮਰੀਕਾ : ਤਿੱਬਤ ਜਾਣ ਤੋਂ ਰੋਕਣ ਵਾਲੇ ਚੀਨੀ ਅਧਿਕਾਰੀਆਂ ਨੂੰ ਨਹੀਂ ਮਿਲੇਗਾ ਵੀਜ਼ਾ
NEXT STORY