ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਚੋਣ ਨਤੀਜਿਆਂ ਨੂੰ ਲੈ ਕੇ ਸਿਆਸੀ ਜੰਗ ਜਾਰੀ ਹੈ। ਉਥੇ ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰਟ ਤੋਂ ਇਕ ਤੋਂ ਬਾਅਦ ਇਕ ਝਟਕੇ ਵੀ ਲੱਗ ਰਹੇ ਹਨ। ਇਨ੍ਹਾਂ ਸਭ ਵਿਚਾਲੇ ਟਰੰਪ ਨੂੰ ਟਵਿੱਟਰ ਨੇ ਵੀ ਇਕ ਵੱਡਾ ਝਟਕਾ ਦਿੱਤਾ ਹੈ।
ਦਰਅਸਲ ਟਵਿੱਟਰ ਨੇ ਸਖਤ ਕਦਮ ਚੁੱਕਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਉਂਟ ਨੂੰ ਅਸਥਾਈ ਤੌਰ 'ਤੇ ਬੈਨ ਕਰ ਦਿੱਤਾ ਹੈ। ਅਮਰੀਕੀ ਮੀਡੀਆ ਨਿਊਜ਼ ਵੈੱਬਸਾਈਟ 'ਦਿ ਹਿੱਲ' ਨੇ ਆਪਣੀ ਰਿਪੋਰਟ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕੰਪਨੀ ਦੇ ਨਿਯਮਾਂ ਦਾ ਉਲੰਘਣ ਕਰਨ ਨੂੰ ਲੈ ਕੇ ਇਹ ਕਦਮ ਚੁੱਕਿਆ ਹੈ।
ਇੰਨਾ ਹੀ ਨਹੀਂ ਟਵਿੱਟਰ ਨੇ ਟਰੰਪ ਦੇ ਉਨ੍ਹਾਂ ਫਾਲੋਅਰਸ ਜਾਂ ਫਿਰ ਉਨ੍ਹਾਂ ਦੇ ਟਵੀਟ ਨੂੰ ਰੀ-ਟਵੀਟ ਕਰਨ ਵਾਲਿਆਂ ਖਿਲਾਫ ਵੀ ਸਖਤ ਚੁੱਕਿਆ ਹੈ। ਟਰੰਪ ਨੇ ਧੋਖਾਦੇਹੀ ਨੂੰ ਲੈ ਕੇ ਅਜੇ ਹਾਲ ਹੀ ਵਿਚ ਕਈ ਟਵੀਟ ਕੀਤੇ ਹਨ ਅਤੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਇਸ ਕੜੀ ਵਿਚ ਉਨ੍ਹਾਂ ਨੇ ਟੈੱਕਸਾਸ ਮੁਕੱਦਮੇ ਦੇ ਬਾਰੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਸਿਲਸਿਲੇਵਾਰ ਟਵੀਟ ਕੀਤੇ। ਇਨ੍ਹਾਂ ਸਾਰੇ ਟਵੀਟਾਂ 'ਤੇ ਟਵਿੱਟਰ ਨੇ ਲਾਲ ਨਿਸ਼ਾਨ ਸ਼ੋਅ ਕਰ ਦਿੱਤਾ। ਰਿਪੋਰਟ ਮੁਤਾਬਕ ਟਰੰਪ ਦੇ ਟਵੀਟ ਨੂੰ ਪੜਣ ਜਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਯੂਜਰਾਂ ਨੂੰ ਮੈਸੇਜ ਲਿਖਿਆ ਜਾ ਰਿਹਾ ਸੀ ਕਿ ਟਵਿੱਟਰ ਦੇ ਨਿਯਮਾਂ ਦਾ ਉਲੰਘਣ ਕਰਨ ਕਾਰਣ ਅਜਿਹੇ ਟਵੀਟ ਨੂੰ ਹੋਰ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਦੀ ਇਹ ਪ੍ਰਕਿਰਿਆ ਹੈ।
ਬਹਿਰੀਨ ਵੀ ਤੁਰਿਆ UAE ਦੀ ਰਾਹ 'ਤੇ, ਚੀਨ ਦੀ ਵੈਕਸੀਨ ਨੂੰ ਦਿੱਤੀ ਮਨਜ਼ੂਰੀ
NEXT STORY