ਬਹਿਰੀਨ - ਸੰਯੁਕਤ ਅਰਬ ਅਮੀਰਾਤ ਤੋਂ ਬਾਅਦ ਹੁਣ ਦੂਜੇ ਅਰਬ ਦੇਸ਼ ਬਹਿਰੀਨ ਨੇ ਵੀ ਚੀਨ ਵਿਚ ਬਣੀ ਕੋਰੋਨਾ ਵਾਇਰਸ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਹਿਰੀਨ ਨੇ ਸਿਨੋਫਾਰਮ ਗਰੁੱਪ ਕਾਰਪੋਰੇਸ਼ਨ ਲਿਮਟਿਡ ਦੀ ਵੈਕਸੀਨ ਨੂੰ ਦੇਸ਼ ਵਿਚ ਰਜਿਸਟ੍ਰੇਸ਼ਨ ਦੀ ਇਜਾਜ਼ਤ ਦਿੱਤੀ ਹੈ।
ਬਹਿਰੀਨ ਦੇ ਰਾਸ਼ਟਰੀ ਸਿਹਤ ਰੈਗੂਲੇਟਰੀ ਅਥਾਰਟੀ ਨੇ ਐਤਵਾਰ ਨੂੰ ਦੱਸਿਆ ਕਿ ਸਿਨੋਫਾਰਮ ਦੀ ਵੈਕਸੀਨ ਤੀਜੇ ਪੜਾਅ ਦੇ ਟ੍ਰਾਇਲ ਵਿਚ 86 ਫੀਸਦੀ ਪ੍ਰਭਾਵੀ ਪਾਈ ਗਈ ਹੈ। ਉਥੇ ਸਰੀਰ ਵਿਚ ਐਂਟੀਬਾਡੀ ਡਿੱਗਣ ਦੀ ਦਰ ਨੂੰ 99 ਫੀਸਦੀ ਤੱਕ ਕੰਮ ਕਰਦਾ ਹੈ ਜਦਕਿ ਕੋਵਿਡ-19 ਦੇ ਗੰਭੀਰ ਮਾਮਲਿਆਂ ਅਤੇ ਇਸ ਨੂੰ ਰੋਕਣ ਵਿਚ 100 ਫੀਸਦੀ ਪ੍ਰਭਾਵੀ ਹੈ।
ਬਹਿਰੀਨ ਨੇ ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ਵਿਚ 7700 ਲੋਕਾਂ ਨੇ ਵਲੰਟੀਅਰਾਂ ਦੇ ਤੌਰ 'ਤੇ ਹਿੱਸਾ ਲਿਆ ਸੀ। ਬਹਿਰੀਨ ਨੇ ਪਹਿਲਾਂ ਹੀ ਕੋਰੋਨਾ ਵੈਕਸੀਨ ਦੇ ਐਮਰਜੰਸੀ ਇਸਤੇਮਾਲ ਦੀ ਇਜਾਜ਼ਤ ਦਿੱਤੀ ਸੀ। ਇਸ ਨੂੰ ਕੋਰੋਨਾ ਵਾਇਰਸ ਤੋਂ ਇਨਫੈਕਟਡ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਫਰੰਟਲਾਈਨ ਵਰਕਰ ਨੂੰ ਦਿੱਤਾ ਗਿਆ ਸੀ।
ਯੂ. ਏ. ਈ. ਨੇ ਦਿੱਤੀ ਸੀ ਮਨਜ਼ੂਰੀ
ਇਸ ਤੋਂ ਪਹਿਲਾਂ ਯੂ. ਏ. ਈ. ਨੇ 86 ਫੀਸਦੀ ਪ੍ਰਭਾਵੀ ਪਾਏ ਜਾਣ 'ਤੇ ਸਿਨੋਫਾਰਮ ਵੈਕਸੀਨ ਨੂੰ ਰਜਿਸਟ੍ਰੇਸ਼ਨ ਦੀ ਮਨਜ਼ੂਰੀ ਦਿੱਤੀ ਸੀ। ਖਾੜੀ ਦੇ ਇਸ ਦੇਸ਼ ਦੀ ਅਰਥ ਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਲਈ ਯੂ. ਏ. ਈ. ਦੀ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਇਸ ਦੇ ਨਾਲ ਹੀ ਮਿਸ਼ਰ ਨੇ ਸਿਨੋਫਾਰਮ ਵੈਕਸੀਨ ਦੀ ਪਹਿਲੀ ਸ਼ਿਪਮੈਂਟ ਮਿਲਣ ਤੋਂ ਬਾਅਦ ਕੋਰੋਨਾ ਵਾਇਰਸ ਨੂੰ ਲੈ ਕੇ ਟੀਕਾਕਰਨ ਸ਼ੁਰੂ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਜਦਕਿ ਕਲੀਨਿਕਲ ਟ੍ਰਾਇਲ ਦੌਰਾਨ ਇਕ ਪ੍ਰਤੀਕੂਲ ਘਟਨਾ ਤੋਂ ਬਾਅਦ ਪੇਰੂ ਨੇ ਅਸਥਾਈ ਰੂਪ ਤੋਂ ਟ੍ਰਾਇਲ 'ਤੇ ਰੋਕ ਲਾ ਦਿੱਤੀ ਹੈ।
ਜਰਮਨੀ ਤੇ ਯੂਰਪੀ ਸੰਘ 'ਚ ਨਵੇਂ ਸਾਲ ਤੋਂ ਸ਼ੁਰੂ ਹੋ ਸਕਦੈ ਕੋਰੋਨਾ ਟੀਕਾਕਰਨ
NEXT STORY