ਕੁਆਲਾਲੰਪੁਰ: ਆਰਟੀਕਲ 370 ਖਤਮ ਕੀਤੇ ਜਾਣ ਦੀ ਪਹਿਲੀ ਵਰ੍ਹੇਗੰਢ 'ਤੇ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਵਲੋਂ ਕਸ਼ਮੀਰ ਨੂੰ ਲੈ ਕੇ ਕੀਤੇ ਗਏ ਟਵੀਟ 'ਤੇ ਦੁਨੀਆ ਭਰ ਦੇ ਟਵਿੱਟਰ ਯੂਜ਼ਰਸ ਨੇ ਉਨ੍ਹਾਂ ਦੀ ਜਮ ਕੇ ਨਿੰਦਾ ਕੀਤੀ। ਦੱਸ ਦਈਏ ਕਿ ਮਹਾਤਿਰ ਵਲੋਂ ਨਾਗਰਿਕਤਾ ਸੋਧ ਐਕਟ (ਸੀ.ਏ.ਏ.) 'ਤੇ ਕਸ਼ਮੀਰ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਭਾਰਤ ਤੇ ਮਲੇਸ਼ੀਆ ਦੇ ਵਿਚਾਲੇ ਡਿਪਲੋਮੈਟਿਕ ਵਿਵਾਦ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਇਸ ਸਾਲ ਜਨਵਰੀ ਵਿਚ ਭਾਰਤ ਨੇ ਮਲੇਸ਼ੀਆ ਤੋਂ ਆਉਣ ਵਾਲੇ ਪਾਮ ਆਇਲ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ।
'ਹੁਣ ਮੈਂ ਬਿਨਾਂ ਕਿਸੇ ਡਰ ਦੇ ਬੋਲ ਸਕਦਾ ਹਾਂ'
ਮਹਾਤਿਰ ਨੇ ਟਵੀਟ ਕਰਕੇ ਕਿਹਾ ਸੀ ਕਿ ਹੁਣ ਜਦੋਂ ਮੈਂ ਪ੍ਰਧਾਨ ਮੰਤਰੀ ਨਹੀਂ ਰਹਿ ਗਿਆ ਹਾਂ ਤਾਂ ਬਿਨਾਂ ਕਿਸੇ ਡਰ ਦੇ ਬੋਲ ਸਕਦਾ ਹਾਂ। ਇਸ ਦੌਰਾਨ ਮੈਂ ਬਾਇਕਾਟ ਕੀਤੇ ਜਾਣ ਦੀ ਧਮਕੀ ਦੀ ਪਰਵਾਹ ਕੀਤੇ ਬਿਨਾਂ ਕਸ਼ਮੀਰ ਮੁੱਦੇ ਨੂੰ ਵੀ ਚੁੱਕ ਸਕਦਾ ਹਾਂ। ਪੰਜ ਅਗਸਤ ਨੂੰ ਕਸ਼ਮੀਰ ਵਿਚ ਤਾਲਾਬੰਦੀ ਦਾ ਇਕ ਸਾਲ ਹੋ ਗਿਆ।
ਕਸ਼ਮੀਰ 'ਤੇ ਮਹਾਤਿਰ ਦੀ ਟਿੱਪਣੀ ਦੀ ਟਵਿੱਟਰ ਯੂਜ਼ਰ ਨੇ ਕੀਤੀ ਨਿੰਦਾ
ਕਸ਼ਮੀਰ 'ਤੇ ਮਹਾਤਿਰ ਵਲੋਂ ਕੀਤੀ ਗਈ ਟਿੱਪਣੀ ਦੀ ਟਵਿੱਟਰ ਯੂਜ਼ਰ ਨੇ ਜਮ ਕੇ ਨਿੰਦਾ ਕੀਤੀ। ਯੂਜ਼ਰ ਉਈਗਰ ਮੁਸਲਮਾਨਾਂ ਦੇ ਸ਼ੋਸ਼ਣ ਦੇ ਖਿਲਾਫ ਨਹੀਂ ਬੋਲਣ ਨੂੰ ਲੈ ਕੇ ਮਹਾਤਿਰ 'ਤੇ ਜਮ ਕੇ ਵਰ੍ਹੇ। ਉਨ੍ਹਾਂ ਨੇ ਬਲੋਚਿਸਤਾਨ, ਸਿੰਧ ਤੇ ਖੈਬਰ ਪਖਤੂਨਖਵਾ ਵਿਚ ਮਨੁੱਖੀ ਅਧਿਕਾਰ ਉਲੰਘਣ ਦੇ ਖਿਲਾਫ ਆਵਾਜ਼ ਨਹੀਂ ਚੁੱਕਣ ਨੂੰ ਲੈ ਵੀ ਨਿੰਦਾ ਕੀਤੀ।
'ਪਹਿਲਾਂ ਚੀਨ ਦੇ ਉਈਗਰ ਮੁਸਲਮਾਨਾਂ ਦਾ ਮਾਮਲਾ ਚੁੱਕੋ'
ਮਹਾਤਿਰ ਦੇ ਟਵੀਟ ਦੇ ਜਵਾਬ ਵਿਚ ਸ਼ੋਏਬ ਵਾਨੀ ਨੇ ਕਿਹਾ ਕਿ ਚੀਨ ਵਿਚ ਉਈਗਰ ਮੁਸਲਮਾਨਾਂ ਦੇ ਖਿਲਾਫ ਤੁਸੀਂ ਆਪਣੀ ਆਵਾਜ਼ ਨਹੀਂ ਚੁੱਕਦੇ ਹੋ। ਚੀਨ ਨੇ ਲੱਖਾਂ ਮੁਸਲਮਾਨ ਭਰਾਵਾਂ ਨੂੰ ਕੈਂਪਾਂ ਵਿਚ ਹਿਰਾਸਤ ਵਿਚ ਰੱਖਿਆ ਹੈ ਤੇ ਔਰਤਾਂ ਨੂੰ ਬਿਨਾਂ ਉਨ੍ਹਾਂ ਦੀ ਸਹਮਤੀ ਦੇ ਬਾਂਝ ਬਣਾਇਆ ਜਾ ਰਿਹਾ ਹੈ। ਇਕ ਹੋਰ ਯੂਜ਼ਰ ਨੇ ਮੁਰਸਲੀਨ ਫਾਰੁਕ ਨੇ ਕਿਹਾ ਕਿ 30 ਲੱਖ ਉਈਗਰ ਨਰਕ ਦੀ ਜ਼ਿੰਦਗੀ ਜੀਅ ਰਹੇ ਹਨ ਪਰ ਉਨ੍ਹਾਂ ਦੇ ਬਾਰੇ ਵਿਚ ਤੁਸੀਂ ਇਕ ਵੀ ਸ਼ਬਦ ਨਹੀਂ ਬੋਲਦੇ ਹੋ। ਜੇਕਰ ਤੁਸੀਂ ਅਸਲ ਵਿਚ ਲੋਕਾਂ ਦੀ ਆਵਾਜ਼ ਬਣਨਾ ਚਾਹੁੰਦੇ ਹੋ ਤਾਂ ਉਈਗਰਾਂ ਦੇ ਮਾਮਲੇ ਨੂੰ ਚੁੱਕੋ।
ਪਾਕਿ ਨੇਤਾ ਨੇ ਫਿਰ ਖੋਲ੍ਹੀ ਪੋਲ : ਇਮਰਾਨ ਦੀ ਮਦਦ ਨਾਲ ਸਿੰਧ 'ਤੇ ਕਬਜ਼ੇ ਦੀ ਫਿਰਾਕ ਵਿਚ ਪਾਕਿ ਫੌਜ
NEXT STORY