ਵਾਸ਼ਿੰਗਟਨ — ਯੂਰਪ, ਮੱਧ ਪੂਰਬੀ ਅਤੇ ਅਫਰੀਕਾ 'ਚ ਟਵਿਟਰ ਦੇ ਉਪ ਪ੍ਰਧਾਨ ਬਰੁਸ ਡੇਜ਼ਲੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਦੀ ਨਿੱਜੀ ਜਾਣਕਾਰੀ ਟਵੀਟ ਕਰਦੇ ਹਾਂ ਤਾਂ ਟਵਿਟਰ ਉਨ੍ਹਾਂ ਨੂੰ ਟਵੀਟ ਹਟਾਉਣ ਦੀ ਚੇਤਾਵਨੀ ਦੇਵੇਗਾ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਜੇਕਰ ਕੋਈ ਨਿੱਜੀ ਜਾਣਕਾਰੀ, ਨਿੱਜੀ ਪਤਾ, ਫੋਨ ਨੰਬਰ ਟਵੀਟ ਕਰਦੇ ਹਨ ਤਾਂ ਫਿਰ ਅਸੀਂ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ?
ਉਨ੍ਹਾਂ ਕਿਹਾ, 'ਉਹ (ਟਰੰਪ) ਜਦੋਂ ਕਿਸੇ ਕਾਲਪਨਿਕ ਉਦਾਹਰਣ ਦੇ ਜ਼ਰੀਏ ਅਜਿਹਾ ਕਰਨਗੇ, ਤਾਂ ਉਦੋਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਡੇਜ਼ਲੀ ਨੇ ਕਿਹਾ, 'ਅਸੀਂ ਨਿਸ਼ਚਤ ਰੂਪ ਤੋਂ ਉਨ੍ਹਾਂ ਨੂੰ ਅਜਿਹਾ ਟਵੀਟ ਹਟਾਉਣ ਦੀ ਚੇਤਾਵਨੀ ਦੇਵਾਂਗੇ। ਮਾਇਕ੍ਰੋ ਬਲਾਗਿੰਗ ਪਲੇਟਫਾਰਮ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਗਲੋਬਲ ਨੇਤਾਵਾਂ ਨੂੰ ਟਵੀਟ ਕਰਨ 'ਤੇ ਬਲਾਕ ਨਹੀਂ ਕਰਨਗੇ।
ਜ਼ਿਕਰਯੋਗ ਹੈ ਕਿ ਟਵਿਟਰ ਨੇ ਇਸ 'ਚ ਸਿੱਧੇ ਤੌਰ 'ਤੇ ਟਰੰਪ ਦਾ ਨਾਂ ਨਹੀਂ ਲਿਆ ਸੀ, ਪਰ ਕੰਪਨੀ ਨੇ 'ਵਰਲਡ ਲੀਡਰਜ਼ ਆਨ ਟਵਿਟਰ' ਬਲਾਗ ਪੋਸਟ 'ਚ ਕਿਹਾ ਸੀ ਕਿ ਇਸ ਪਲੇਟਫਾਰਮ 'ਤੇ ਰਾਜਨੀਤਕ ਸ਼ਖਸੀਅਤਾਂ ਅਤੇ ਗਲੋਬਲ ਨੇਤਾਵਾਂ ਨੂੰ ਲੈ ਕੇ ਕਾਫੀ ਚਰਚਾ ਹੁੰਦੀ ਰਹੀ ਹੈ। ਇਸ ਦੇ ਅੱਗੇ ਕੰਪਨੀ ਨੇ ਕਿਹਾ ਕਿ, 'ਟਵਿਟਰ ਤੋਂ ਗਲੋਬਲ ਨੇਤਾ ਨੂੰ ਬਲਾਕ ਕਰਨ ਜਾਂ ਉਨ੍ਹਾਂ ਦੇ ਵਿਵਾਦਤ ਟਵੀਟ ਨੂੰ ਹਟਾਉਣ ਨਾਲ ਮਹੱਤਵਪੂਰਣ ਜਾਣਕਾਰੀ ਸਾਹਮਣੇ ਨਹੀਂ ਆ ਪਾਵੇਗੀ। ਲੋਕਾਂ ਨੂੰ ਇਨ੍ਹਾਂ ਨੇਤਾਵਾਂ ਦੇ ਟਵੀਟ ਨੂੰ ਦੇਖਣ ਅਤੇ ਇਸ 'ਤੇ ਬਹਿਸ ਕਰਨ 'ਚ ਸਮਰਥ ਹੋਣਾ ਚਾਹੀਦਾ।' ਕੰਪਨੀ ਮੁਤਾਬਕ ਇਹ ਨੇਤਾ ਨੂੰ ਵੀ ਚੁੱਪ ਨਹੀਂ ਕਰਾ ਪਾਵੇਗਾ, ਪਰ ਨਿਸ਼ਚਤ ਰੂਪ ਨਾਲ ਉਨ੍ਹਾਂ ਦੇ ਸ਼ਬਦਾਂ ਅਤੇ ਕਾਰਜਾਂ ਦੇ ਬਾਰੇ 'ਚ ਜ਼ਰੂਰੀ ਚਰਚਾਂ ਨੂੰ ਪ੍ਰਭਾਵਿਤ ਕਰੇਗਾ। ਜ਼ਿਕਰਯੋਗ ਹੈ ਕਿ ਟਵਿਟਰ ਨੇ ਟਰੰਪ ਦੇ 'ਪ੍ਰਮਾਣੂ ਬਟਨ' ਵਾਲੇ ਟਵੀਟ ਨੂੰ ਬਲਾਕ ਨਹੀਂ ਕੀਤਾ ਸੀ, ਜਿਹੜਾ ਸੋਸ਼ਲ ਮੀਡੀਆ 'ਤੇ ਚਰਚਾ 'ਚ ਆ ਗਿਆ ਅਤੇ ਕਈ ਲੋਕਾਂ ਨੇ ਸੋਚਿਆ ਕਿ ਉੱਤਰ ਕੋਰੀਆ ਦੇ ਨਾਲ ਪ੍ਰਮਾਣੂ ਜੰਗ ਦੀ ਸੰਭਾਵਨਾ ਵਧ ਗਈ ਹੈ।
ਔਰਤ ਨੂੰ ਵਿਅਕਤੀ ਨੇ ਚੱਲਦੀ ਟਰੇਨ ਅੱਗੇ ਦਿੱਤਾ ਧੱਕਾ, ਵਾਲ ਵਾਲ ਬੱਚੀ ਜਾਨ
NEXT STORY