ਮਾਸਕੋ (ਭਾਸ਼ਾ)- ਰੂਸ ਨੇ ਕਰੀਮੀਆ, ਕਾਲੇ ਸਾਗਰ ਅਤੇ ਦੇਸ਼ ਦੇ ਹੋਰ ਦੱਖਣੀ ਹਿੱਸਿਆਂ ਵਿੱਚ ਰਾਤੋ-ਰਾਤ 121 ਯੂਕ੍ਰੇਨੀ ਡਰੋਨ ਡੇਗ ਦਿੱਤੇ ਹਨ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮੀਡੀਆ ਖ਼ਬਰਾਂ ਵਿੱਚ ਦਿੱਤੀ ਗਈ। RT.com ਨਿਊਜ਼ ਵੈੱਬਸਾਈਟ ਨੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ,"ਰੂਸੀ ਫੌਜ ਨੇ ਵੀਰਵਾਰ ਰਾਤ ਨੂੰ ਯੂਕ੍ਰੇਨ ਦੁਆਰਾ ਕੀਤੇ ਗਏ ਡਰੋਨ ਹਮਲਿਆਂ ਨੂੰ ਨਾਕਾਮ ਕਰ ਦਿੱਤਾ, ਜਿਸ ਵਿਚ ਕੁੱਲ 121 ਮਨੁੱਖ ਰਹਿਤ ਹਵਾਈ ਵਾਹਨਾਂ (UAVs) ਨੂੰ ਮਾਰ ਸੁੱਟਿਆ।"
ਪੜ੍ਹੋ ਇਹ ਅਹਿਮ ਖ਼ਬਰ- 52 ਸਾਲ ਬਾਅਦ ਧਰਤੀ 'ਤੇ ਡਿੱਗੇਗਾ ਸੋਵੀਅਤ ਯੁੱਗ ਦਾ ਪੁਲਾੜ ਯਾਨ
ਮੰਤਰਾਲੇ ਨੇ ਕਿਹਾ ਕਿ ਸੇਵਾਸਤੋਪੋਲ, ਕਰੀਮੀਆ ਵਿੱਚ 89 ਫਿਕਸਡ ਵਿੰਗ ਡਰੋਨਾਂ ਨੂੰ ਰੋਕਿਆ ਗਿਆ। ਕਾਲੇ ਸਾਗਰ ਦੇ ਉੱਪਰ 23 ਹੋਰ ਡਰੋਨ ਡੇਗ ਦਿੱਤੇ ਗਏ। ਮੰਤਰਾਲੇ ਨੇ ਕਿਹਾ ਕਿ ਕੋਈ ਨੁਕਸਾਨ ਨਹੀਂ ਹੋਇਆ। ਸੇਵਾਸਤੋਪੋਲ ਦੇ ਗਵਰਨਰ ਮਿਖਾਇਲ ਰਜ਼ਵੋਜ਼ਾਯੇਵ ਨੇ ਕਿਹਾ ਕਿ ਇਹ ਇੱਕ ਵੱਡਾ ਹਮਲਾ ਸੀ ਜਿਸਨੂੰ ਜਲ ਸੈਨਾ ਅਤੇ ਜ਼ਮੀਨੀ ਹਵਾਈ ਰੱਖਿਆ ਬਲਾਂ ਦੇ ਸਾਂਝੇ ਯਤਨਾਂ ਦੁਆਰਾ ਨਾਕਾਮ ਕਰ ਦਿੱਤਾ ਗਿਆ। ਕ੍ਰਾਸਨੋਦਰ ਪ੍ਰਦੇਸ਼ ਵਿੱਚ ਚਾਰ ਡਰੋਨ, ਓਰੀਓਲ ਖੇਤਰ ਵਿੱਚ ਦੋ ਅਤੇ ਬ੍ਰਾਇਨਸਕ ਅਤੇ ਬੇਲਗੋਰੋਡ ਖੇਤਰਾਂ ਵਿੱਚ ਇੱਕ-ਇੱਕ ਡਰੋਨ ਨਸ਼ਟ ਕੀਤੇ ਗਏ। ਅਜ਼ੋਵ ਸਾਗਰ ਦੇ ਉੱਪਰ ਇੱਕ ਯੂ.ਏ.ਵੀ ਨੂੰ ਰੋਕਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਜਹਾਜ਼ 'ਤੇ ਡਰੋਨ ਹਮਲਾ
NEXT STORY