ਕੰਪਾਲਾ-ਯੁਗਾਂਡਾ ਦੀ ਰਾਜਧਾੀ 'ਚ ਮੰਗਲਵਾਰ ਸਵੇਰੇ ਦੋ ਧਮਾਕੇ ਹੋਏ ਜਿਸ ਦੇ ਚੱਲਦੇ ਹਫੜਾ-ਦਫੜੀ ਮਚ ਗਈ ਅਤੇ ਲੋਕ ਇਧਰ-ਉਧਰ ਭੱਜਦੇ ਦਿਖੇ। ਇਨ੍ਹਾਂ ਧਮਾਕਿਆਂ ਨੂੰ ਤਾਲਮੇਲ ਹਮਲਾ ਮੰਨਿਆ ਜਾ ਰਿਹਾ ਹੈ। ਗਵਾਹਾਂ ਨੇ ਕਿਹਾ ਕਿ ਇਨ੍ਹਾਂ 'ਚੋਂ ਇਕ ਧਮਾਕਾ ਇਕ ਥਾਣੇ ਨੇੜੇ ਹੋਇਆ ਅਤੇ ਦੂਜਾ ਧਮਾਕਾ ਸੰਸਦ ਭਵਨ ਨੇੜੇ ਸੜਕ ਕੰਢੇ ਹੋਇਆ। ਸੰਸਦ ਨੇੜੇ ਹੋਇਆ ਧਮਾਕਾ ਉਸ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜਿਸ 'ਚ ਇਕ ਬੀਮਾ ਕੰਪਨੀ ਦਾ ਦਫ਼ਤਰ ਹੈ। ਧਮਾਕੇ ਦੇ ਚੱਲਦੇ ਉਥੇ ਖੜ੍ਹੇ ਵਾਹਨਾਂ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ : ਰੂਸ ਨੇ ਕੋਰੋਨਾ ਆਫ਼ਤ ਦਰਮਿਆਨ ਹੋਰ ਦੇਸ਼ਾਂ ਨਾਲ ਉਡਾਣਾਂ ਕੀਤੀਆਂ ਸ਼ੁਰੂ
ਰਾਸ਼ਟਰੀ ਪ੍ਰਸਾਰਕ ਯੂ.ਬੀ.ਸੀ. ਮੁਤਾਬਕ ਕੁਝ ਸੰਸਦ ਮੈਂਬਰਾਂ ਨੇੜੇ ਸੰਸਦ ਭਵਨ ਕੰਪਲੈਕਸ ਨੂੰ ਖਾਲ੍ਹੀ ਕਵਾਉਂਦੇ ਦਿਖੇ। ਸਿਹਤ ਮੰਤਰਾਲਾ ਦੇ ਬੁਲਾਰੇ ਇਮੈਨੁਏਲ ਐਨੇਬਿਊਨਾ ਨੇ ਟਵੀਟ ਕੀਤਾ ਕਿ ਧਮਾਕਿਆਂ 'ਚ ਜ਼ਖਮੀ ਹੋਏ ਘਟੋ-ਘੱਟ 24 ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ 'ਚੋਂ ਚਾਰ ਗੰਭੀਰ ਰੂਪ ਨਾਲ ਜ਼ਖਮੀ ਹਨ। ਗਵਾਹਾਂ ਵੱਲੋੰ ਅਪਲੋਡ ਕੀਤੀ ਗਈ ਵੀਡੀਓ 'ਚ ਪੁਲਸ ਸਟੇਸ਼ਨ ਨੇੜੇ ਧਮਾਕੇ ਵਾਲੀ ਥਾਂ ਨੇੜਿਓਂ ਚਿੱਟੇ ਧੂੰਏਂ ਦਾ ਗੁਬਾਰ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਅਕਾਸਾ ਏਅਰ ਨੇ ਦਿੱਤੇ 72 ਬੋਇੰਗ 737 ਮੈਕਸ ਜਹਾਜ਼ਾਂ ਦੇ ਆਰਡਰ, ਭਾਰਤ 'ਚ ਜਲਦ ਸ਼ੁਰੂ ਕਰੇਗੀ ਸੇਵਾਵਾਂ
ਪੁਲਸ ਨੇ ਇਸ ਦੇ ਬਾਰੇ 'ਚ ਕੋਈ ਟਿੱਪਣੀ ਨਹੀਂ ਕੀਤੀ ਹੈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਧਮਾਕੇ ਬੰਬ ਨਾਲ ਕੀਤੇ ਗਏ ਜਾਂ ਕਿਸੇ ਹੋਰ ਤਰੀਕੇ ਨਾਲ। ਅਜੇ ਤੱਕ ਜਾਨੀ ਨੁਕਸਾਨ ਦੇ ਬਾਰੇ 'ਚ ਕੁਝ ਨਹੀਂ ਕਿਹਾ ਗਿਆ ਹੈ। ਯੁਗਾਂਡਾ ਦੇ ਅਧਿਕਾਰੀ ਹਾਲ ਦੇ ਹਫ਼ਤਿਆਂ 'ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮੱਦੇਨਜ਼ਰ ਲੋਕਾਂ ਨਾਲ ਸਾਵਧਾਨੀ ਵਰਤਣ ਨੂੰ ਅਪੀਲ ਕਰਦੇ ਰਹੇ ਹਨ। ਕੰਪਾਲਾ 'ਚ 23 ਅਕਤੂਬਰ ਨੂੰ ਇਕ ਰੈਸਟੋਰੈਂਟ 'ਚ ਹੋਏ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 7 ਲੋਕ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ : ਰੂਸ ਦੀ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਭਾਰਤ ਨੂੰ ਸਪਲਾਈ 'ਤੇ ਅਮਰੀਕਾ ਨੇ ਜਤਾਈ ਚਿੰਤਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੂਸ ਨੇ ਕੋਰੋਨਾ ਆਫ਼ਤ ਦਰਮਿਆਨ ਹੋਰ ਦੇਸ਼ਾਂ ਨਾਲ ਉਡਾਣਾਂ ਕੀਤੀਆਂ ਸ਼ੁਰੂ
NEXT STORY