ਕਾਠਮੰਡੂ (ਭਾਸ਼ਾ) - ਨੇਪਾਲ ਦੇ ਲੁੰਬਿਨੀ ਸੂਬੇ ਵਿੱਚ ਇੱਕ ਮਿੰਨੀ ਬੱਸ ਦੇ ਹਾਦਸਾਗ੍ਰਸਤ ਹੋ ਕੇ ਢਲਾਣ ਤੋਂ ਹੇਠਾਂ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਕਾਠਮੰਡੂ ਪੋਸਟ ਅਖਬਾਰ ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਇਹ ਹਾਦਸਾ ਸੂਬੇ ਦੇ ਅਰਘਾਖਾਂਚੀ ਜ਼ਿਲ੍ਹੇ ਵਿੱਚ ਇੱਕ ਮੋੜ 'ਤੇ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ। ਅਖਬਾਰ ਦੇ ਅਨੁਸਾਰ, ਹਾਦਸੇ ਸਮੇਂ ਮਿੰਨੀ ਬੱਸ ਬੁਟਵਾਲ ਤੋਂ ਪੁਰਕੋਟਦਾਹਾ ਜਾ ਰਹੀ ਸੀ।
ਹਾਦਸੇ ਵਿੱਚ ਇੱਕ 10 ਸਾਲਾ ਅਤੇ ਇੱਕ 13 ਸਾਲਾ ਬੱਚੇ ਦੀ ਮੌਤ ਹੋ ਗਈ, ਜਦੋਂ ਕਿ 20 ਹੋਰ ਜ਼ਖਮੀ ਹੋ ਗਏ। ਮਾਈ ਰਿਪਬਲਿਕਾ ਨਿਊਜ਼ ਪੋਰਟਲ ਨੇ 24 ਜ਼ਖਮੀਆਂ ਦੀ ਰਿਪੋਰਟ ਦਿੱਤੀ, ਅਤੇ ਜ਼ਿਲ੍ਹਾ ਪੁਲਸ ਦਫਤਰ ਦੇ ਮੁਖੀ ਦਯਾਨ ਜੀਸੀ ਦੇ ਹਵਾਲੇ ਨਾਲ ਕਿਹਾ ਕਿ ਜ਼ਖਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ। ਜ਼ਿਲ੍ਹਾ ਪੁਲਸ ਦਫ਼ਤਰ ਦੇ ਸੂਚਨਾ ਅਧਿਕਾਰੀ ਇੰਸਪੈਕਟਰ ਝਲਕ ਪ੍ਰਸਾਦ ਸ਼ਰਮਾ ਦੇ ਅਨੁਸਾਰ, ਮਿੰਨੀ ਬੱਸ ਵਿੱਚ 26 ਯਾਤਰੀ ਸਵਾਰ ਸਨ, ਜਦੋਂ ਕਿ ਇਸ ਵਿੱਚ ਸਿਰਫ਼ 16 ਯਾਤਰੀਆਂ ਦੀ ਸਮਰੱਥਾ ਸੀ। ਸ਼ਰਮਾ ਦੇ ਅਨੁਸਾਰ, ਹਾਦਸਾ ਬ੍ਰੇਕ ਫੇਲ੍ਹ ਹੋਣ ਅਤੇ ਓਵਰਲੋਡਿੰਗ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ।
ਵੱਡੀ ਖਬਰ; ਚਰਚ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਕਈ ਲੋਕਾਂ ਦੀ ਮੌਤ ਦਾ ਖ਼ਦਸ਼ਾ
NEXT STORY