ਵਾਸ਼ਿੰਗਟਨ ਡੀ.ਸੀ (ਏਜੰਸੀ) - ਮਿਸ਼ੀਗਨ ਦੇ ਗ੍ਰੈਂਡ ਬਲੈਂਕ ਟਾਊਨਸ਼ਿਪ ਵਿੱਚ ਐਤਵਾਰ ਨੂੰ ਇਕ ਖੌਫਨਾਕ ਹਮਲੇ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋਏ। ਪੁਲਸ ਮੁਤਾਬਕ 40 ਸਾਲਾ ਹਮਲਾਵਰ ਕਾਰ ਵਿਚ ਚਰਚ ਪਹੁੰਚਿਆ ਅਤੇ ਫਿਰ ਉਸ ਨੇ ਪ੍ਰਾਰਥਨਾ ਕਰ ਰਹੇ ਲੋਕਾਂ ’ਤੇ ਫ਼ਾਇਰਿੰਗ ਕਰ ਦਿੱਤੀ ਅਤੇ ਇਮਾਰਤ ਨੂੰ ਅੱਗ ਵੀ ਲਗਾ ਦਿੱਤੀ। ਹਮਲੇ ਤੋਂ ਬਾਅਦ ਹਮਲਾਵਰ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਵੱਡਾ ਸਦਮਾ ! ਪਹਿਲੀ ਪਤਨੀ ਦਾ ਹੋਇਆ ਦਿਹਾਂਤ
ਗ੍ਰੈਂਡ ਬਲੈਂਕ ਟਾਊਨਸ਼ਿਪ ਪੁਲਸ ਚੀਫ਼ ਵਿਲੀਅਮ ਰੇਨਏ ਨੇ ਦੱਸਿਆ ਕਿ ਹਮਲਾਵਰ ਬਰਟਨ, ਮਿਸ਼ੀਗਨ ਦਾ ਰਹਿਣ ਵਾਲਾ ਸੀ ਅਤੇ ਉਸਨੇ ਹਮਲੇ ਦੌਰਾਨ ਅਸਾਲਟ ਰਾਈਫਲ ਵਰਤੀ। ਅਧਿਕਾਰੀਆਂ ਨੇ ਕਿਹਾ ਕਿ ਇਹ ਹਮਲਾ ਇਕੱਲੇ ਵਿਅਕਤੀ ਵੱਲੋਂ ਹੀ ਕੀਤਾ ਗਿਆ ਸੀ। ਘਟਨਾ ਵਿੱਚ 8 ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਭਿਆਨਕ ਹਾਦਸਾ ; ਮਾਂ ਨਾਲ ਜਾਂਦੀ ਮਸ਼ਹੂਰ ਗਾਇਕਾ ਸਣੇ 14 ਲੋਕਾਂ ਦੀ ਮੌਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਮਲੇ 'ਤੇ ਦੁੱਖ ਪ੍ਰਗਟਾਉਂਦੇ ਕਿਹਾ ਕਿ ਐੱਫ.ਬੀ.ਆਈ. ਤੁਰੰਤ ਮੌਕੇ ’ਤੇ ਪਹੁੰਚ ਗਈ ਸੀ ਅਤੇ ਹੁਣ ਕੇਂਦਰੀ ਜਾਂਚ ਦੀ ਅਗਵਾਈ ਕਰ ਰਹੀ ਹੈ। ਇਸੇ ਤਰ੍ਹਾਂ, ਹੋਮਲੈਂਡ ਸਿਕਿਉਰਿਟੀ ਵਿਭਾਗ ਦੀ ਸਕੱਤਰ ਕਰਿਸਟੀ ਨੋਮ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਇਸ ਘਟਨਾ ’ਤੇ ਸਖਤ ਨਜ਼ਰ ਰੱਖ ਰਿਹਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ 'ਮੈਸੇਜ' ਭੇਜਦਾ ਸੀ ਪੁਲਸ ਵਾਲਾ, ਹੋ ਗਈ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
133 ਕਿਲੋਮੀਟਰ ਦੀ ਸਪੀਡ ਨਾਲ ਆ ਰਿਹਾ ਤੂਫ਼ਾਨ ! 23,000 ਪਰਿਵਾਰਾਂ ਨੂੰ ਕਰਨਾ ਪਿਆ ਰੈਸਕਿਊ
NEXT STORY