ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਖੇ ਮੋਹਾਵੇ ਕਾਊਂਟੀ ਵਿਚ ਜੰਗਲ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਇਲਾਕੇ ਦਾ ਨਿਰੀਖਣ ਕਰਨ ਪਹੁੰਚਿਆ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਉਸ ਵਿਚ ਸਵਾਰ ਦੋ ਦਮਕਲ ਕਰਮੀਆ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।
ਏਰੀਜ਼ੋਨਾ ਭੂਮੀ ਪ੍ਰਬੰਧਨ ਬਿਊਰੋ ਨੇ ਸਮਾਚਾਰ ਪੈਨਲ ਕੇ.ਪੀ.ਐੱਚ.ਓ.-ਟੀਵੀ ਨੂੰ ਦੱਸਿਆ ਕਿ ਵਿਕੀਅਪ ਨੇੜੇ ਬਲਦੇ ਹੋਈ ਦੇਵਦਾਰ ਬੇਲਿਨ ਅੱਗ ਦਾ ਹਵਾਈ ਨਿਰੀਖਣ ਕਰਨ ਅਤੇ ਇਸ 'ਤੇ ਕਮਾਂਡ ਅਤੇ ਕੰਟਰੋਲ ਪਾਉਣ ਵਿਚ ਮਦਦ ਕਰ ਰਿਹਾ ਜਹਾਜ਼ ਦੁਪਹਿਰ ਕਰੀਬ ਹਾਦਸਾਗ੍ਰਸਤ ਹੋ ਗਿਆ ਸੀ। ਅਧਿਕਾਰੀਆਂ ਨੇ ਕੀ.ਪੀ.ਐੱਚ.ਓ. ਅਤੇ ਏਰੀਜ਼ੋਨਾ ਰੀਪਬਲਿਕ ਨੂੰ ਦੱਸਿਆ ਕਿ ਜਹਾਜ਼ ਵਿਚ ਸਵਾਰ ਚਾਲਕ ਦਲ ਦੇ ਦੋਹਾਂ ਮੈਬਰਾਂ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਗਰਭਵਤੀ ਅਤੇ ਜਣੇਪੇ ਤੋਂ ਬਾਅਦ ਵਾਲੀਆਂ ਪ੍ਰਵਾਸੀ ਔਰਤਾਂ ਨੂੰ ਨਹੀਂ ਕੀਤਾ ਜਾਵੇਗਾ ਨਜ਼ਰਬੰਦ
ਬਿਊਰੋ ਦੇ ਬੁਲਾਰੇ ਡੋਲੋਰਸ ਗਾਰਸੀਆ ਨੇ ਕਿਹਾ ਕਿ ਹਵਾਈ ਸਰਵੇਖਣ ਕਰ ਰਿਹਾ ਜਹਾਜ਼ ਹਵਾਬਾਜ਼ੀ ਸਰੋਤਾਂ ਨੂੰ ਅੱਗ ਵਾਲੀ ਜਗ੍ਹਾ ਤੱਕ ਪਹੁੰਚਾਉਣ ਲਈ ਨਿਰਦੇਸ਼ ਦੇਣ ਵਿਚ ਮਦਦ ਕਰ ਰਿਹਾ ਸੀ। ਗਾਰਸੀਆ ਨੇ ਦੱਸਿਆ ਕਿ ਇਹ ਦਮਕਲ ਕਰਮੀ ਜੰਗਲ ਦੀ ਅੱਗ ਬੁਝਾਉਣ ਲਈ ਮਦਦ ਕਰ ਰਹੇ ਪਹਿਲੇ ਕਰਮੀਆਂ ਵਿਚੋਂ ਸਨ। ਬਿਜਲੀ ਡਿੱਗਣ ਨਾਲ ਲੱਗੀ ਦੇਵਦਾਰ ਬੇਸਿਨ ਅੱਗ ਨੇ 300 ਏਕੜ ਖੇਤਰ ਨੂੰ ਸਾੜ ਕੇ ਨਸ਼ਟ ਕਰ ਦਿੱਤਾ ਹੈ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।
ਅਮਰੀਕਾ: ਗਰਭਵਤੀ ਅਤੇ ਜਣੇਪੇ ਤੋਂ ਬਾਅਦ ਵਾਲੀਆਂ ਪ੍ਰਵਾਸੀ ਔਰਤਾਂ ਨੂੰ ਨਹੀਂ ਕੀਤਾ ਜਾਵੇਗਾ ਨਜ਼ਰਬੰਦ
NEXT STORY