ਢਾਕਾ (ਯੂਐੱਨਆਈ) : ਦੋ ਭਾਰਤੀ ਨਾਗਰਿਕਾਂ ਤੇ ਇਕ ਬੰਗਲਾਦੇਸ਼ੀ ਵਿਚੋਲੀਏ ਨੂੰ ਐਤਵਾਰ ਨੂੰ ਕੁਰੀਗ੍ਰਾਮ ਦੇ ਫੁਬਾਰੀ ਸਰਹੱਦ ਦੇ ਰਾਹੀਂ ਗੈਰਕਾਨੂੰਨੀ ਰੂਪ ਨਾਲ ਬੰਗਲਾਦੇਸ਼ ਵਿਚ ਦਾਖਲ ਹੁੰਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਨਿੱਜੀ ਬੱਸ ਤੇ ਟਰੱਕ ਦੀ ਟੱਕਰ 'ਚ ਮਗਰੋਂ ਮਚ ਗਿਆ ਚੀਰ ਚਿਹਾੜਾ, ਦੋ ਲੋਕਾਂ ਦੀ ਮੌਤ ਤੇ 12 ਬੱਚੇ ਜ਼ਖਮੀ
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਫੁਲਬਾੜੀ ਪੁਲਸ ਸਟੇਸ਼ਨ ਦੇ ਇੰਚਾਰਜ (ਓਸੀ) ਮਾਮੁਨੂਰ ਰਸ਼ੀਦ ਨੇ ਕਿਹਾ ਕਿ ਸਰਹੱਦੀ ਗਾਰਡ ਬੰਗਲਾਦੇਸ਼ (ਬੀਜੀਬੀ) ਦੇ ਬਾਲਾਰਹਾਟ ਕੈਂਪ ਦੇ ਬਟਾਲੀਅਨ-15 ਦੇ ਮੈਂਬਰਾਂ ਨੇ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਤੇ ਕੱਲ ਰਾਤ ਫੁਲਬਾੜੀ ਪੁਲਸ ਸਟੇਸ਼ਨ ਨੂੰ ਸੌਂਪ ਦਿੱਤਾ। ਇਹ ਘਟਨਾ ਫੁਲਬਾੜੀ ਉਪਜ਼ਿਲ੍ਹਾ ਦੇ ਨਾਓਡਾਂਗਾ ਸੰਘ ਦੇ ਅਧੀਨ ਅੰਤਰਰਾਸ਼ਟਰੀ ਸਰਹੱਦੀ ਖੰਬੇ ਸੰਖਿਆ 933 ਦੇ ਕੋਲ ਬਾਲਾਟਾਰੀ ਪਿੰਡ ਵਿਚ ਹੋਈ। ਰਿਪੋਰਟ ਦੇ ਮੁਤਾਬਕ ਹਿਰਾਸਤ ਵਿਚ ਲਏ ਗਏ ਲੋਕਾਂ ਦੀ ਪਛਾਣ ਭਾਰਤ ਦੇ ਪੂਰਬ ਵਿਚ ਵਰਧਮਾਨ ਜ਼ਿਲ੍ਹੇ ਦੀ 28 ਸਾਲਾ ਰੇਸ਼ਮਾ ਮੰਡਲ ਤੇ ਦੱਖਣੀ 24 ਪਰਗਣਾ ਜ਼ਿਲ੍ਹੇ ਦੇ 18 ਸਾਲਾ ਸੌਰਵ ਕੁਮਾਰ ਦੇ ਰੂਪ ਵਿਚ ਹੋਈ ਹੈ। ਬੰਗਲਾਦੇਸ਼ੀ ਵਿਚੋਲੀਏ ਦੀ ਪਛਾਣ ਕੁਰੀਗ੍ਰਾਮ ਜ਼ਿਲ੍ਹੇ ਦੇ ਨਾਗੇਸ਼ਵਰੀ ਉਪਜ਼ਿਲ੍ਹਾ ਦੇ 24 ਸਾਲਾ ਯੂਸੁਫ ਅਲੀ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ : ਸੱਤ ਫੇਰਿਆਂ ਮਗਰੋਂ ਲਾੜੇ ਨੂੰ ਮੰਡਪ 'ਚ ਹੀ ਆ ਗਿਆ ਹਾਰਟ ਅਟੈਕ, ਲਾੜੀ ਦੀ ਗੋਦ 'ਚ ਤੋੜਿਆ ਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੀਨ ਨੇ 35 ਲੋਕਾਂ ਨੂੰ ਮਾਰਨ ਵਾਲੇ ਵਿਅਕਤੀ ਨੂੰ ਦਿੱਤੀ ਫਾਂਸੀ
NEXT STORY