ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਫਲੋਰਿਡਾ ਦੀ ਇਕ ਸੰਘੀ ਅਦਾਲਤ ਨੇ 2 ਭਾਰਤੀਆਂ ਨੂੰ ਅਮਰੀਕਾ ਵਿਚ ਨਕਲੀ ਸਿਗਰਟ ਦੀ ਤਸਕਰੀ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ 2 ਸਾਲ ਦੀ ਸਜ਼ਾ ਸੁਣਾਈ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਕਿਹਾ ਕਿ 2 ਭਾਰਤੀਆਂ ਅਭਿਸ਼ੇਕ ਸ਼ੁੱਕਲਾ ਅਤੇ ਹਰੀਸ਼ ਸ਼ਭਾਈ ਪਾਂਚਾਲ ਅਤੇ ਭਾਰਤ ਦੀ ਇਕ ਕੰਪਨੀ ਨੂੰ ਮਾਮਲੇ ਵਿਚ ਦੋਸ਼ੀ ਪਾਇਆ ਗਿਆ। ਕੰਪਨੀ ਨੂੰ ਜ਼ੁਰਮਾਨੇ ਦੇ ਰੂਪ ਵਿਚ 3,00,000 ਡਾਲਰ ਦੇਣ ਦਾ ਹੁਕਮ ਦਿੱਤਾ ਗਿਆ ਹੈ। ਇਨ੍ਹਾਂ 'ਤੇ ਨਕਲੀ ਸਿਗਰਟ ਦੇ ਕਰੀਬ 68,000 ਡੱਬਿਆਂ ਦੀ ਦਰਾਮਦਗੀ ਸਾਜ਼ਿਸ਼ ਰਚਣ ਦਾ ਦੋਸ਼ ਸੀ।
ਇਨ੍ਹਾਂ ਸਿਗਰਟਾਂ 'ਤੇ ਅਮਰੀਕਾ ਦੇ ਲੋਕਪ੍ਰਿਅ ਸਿਗਰਟ ਬਰਾਂਡ ਦੇ ਨਿਸ਼ਾਨ ਸਨ। ਇੰਟਰਨੈੱਟ 'ਤੇ ਗੱਲਬਾਤ ਜ਼ਰੀਏ ਬਰਾਂਡ ਦੇ ਨਕਲੀ ਸਿਗਰਟ ਦੇ ਇਕ 20 ਫੁੱਟ ਦੇ ਕਨਟੇਨਰ ਨੂੰ ਭਾਰਤ ਤੋਂ ਮਿਆਮੀ ਭੇਜਣ ਦਾ ਸਮਝੌਤਾ ਕੀਤਾ ਗਿਆ। ਇਸ ਖੇਪ ਲਈ ਭੁਗਤਾਨ ਭਾਰਤ ਅਤੇ ਦੁਬਈ ਦੇ ਬੈਂਕ ਖਾਤਿਆਂ ਵਿਚ ਕੌਮਾਂਤਰੀ ਮਾਧਿਅਮਾਂ ਤੋਂ ਕਿਸ਼ਤਾਂ ਵਿਚ ਕੀਤਾ ਗਿਆ। ਖੇਪ 1 ਨਵੰਬਰ 2016 ਨੂੰ ਅਮਰੀਕਾ ਪਹੁੰਚੀ ਅਤੇ ਇਸ ਨੂੰ ਮਿਆਮੀ ਬੰਦਰਗਾਹ 'ਤੇ ਅਮਰੀਕੀ ਕਸਟਮ ਵਿਭਾਗ ਅਤੇ ਸਰਹੱਦ ਸੁਰੱਖਿਆ ਅਧਿਕਾਰੀਆਂ ਨੇ ਜ਼ਬਤ ਕਰ ਲਿਆ।
ਚੀਨ 'ਚ H7N4 ਬਰਡ ਫਲੂ ਦਾ ਪਹਿਲਾ ਮਨੁੱਖੀ ਮਾਮਲਾ ਹੋਇਆ ਦਰਜ
NEXT STORY