ਬੀਜਿੰਗ—ਚੀਨ ਦੇ ਗੁਈਜ਼ੋਓ ਸੂਬੇ 'ਚ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਕੇ 2 ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ 18 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਚੀਨ ਦੀ ਅਧਿਕਾਰਕ ਸੰਵਾਦ ਸਮਿਤੀ ਸ਼ਿਨਹੂਆ ਨੇ ਦੱਸਿਆ ਕਿ ਦੱਖਣ ਪੱਛਮੀ ਗੁਈਜ਼ੋਓ ਸੂਬੇ 'ਚ ਐਤਵਾਰ (28 ਮਈ) ਦੀ ਦੁਪਹਿਰ ਨੂੰ ਲਗਭਗ 30 ਸਾਲਾ ਇਕ ਵਿਅਕਤੀ ਨੇ 20 ਲੋਕਾਂ ਨੂੰ ਚਾਕੂ ਮਾਰ ਦਿੱਤਾ। ਜਿਸ ਤੋਂ ਬਾਅਦ ਪੀੜਤ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ 'ਚੋਂ ਗੰਭੀਰ ਰੂਪ ਨਾਲ ਜ਼ਖਮੀ 2 ਵਿਅਕਤੀਆਂ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਅਜੇ ਵੀ 18 ਲੋਕ ਹਸਪਤਾਲ 'ਚ ਦਾਖਲ ਹਨ, ਜਿਨ੍ਹਾਂ ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸ਼ਿਨਹੂਆ ਨੇ ਪੀੜਿਤਾਂ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪੁਲਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਾਨਸਿਕ ਤੌਰ 'ਤੇ ਬੀਮਾਰ ਹੈ। ਜ਼ਿਕਰਯੋਗ ਹੈ ਕਿ ਬੀਤੀ ਜਨਵਰੀ 'ਚ ਗੁਆਂਗਸ਼ੀ ਸੂਬੇ 'ਚ ਚਾਕੂ ਨਾਲ ਲੈਸ ਇਕ ਵਿਅਕਤੀ ਨੇ ਇਕ ਕਿੰਡਰਗਾਰਟਨ 'ਚ 11 ਬੱਚਿਆਂ ਨੂੰ ਬਲੇਡ ਨਾਲ ਜ਼ਖਮੀ ਕਰ ਦਿੱਤਾ ਸੀ।
ਫੇਸਬੁੱਕ 'ਤੇ ਵਿਦੇਸ਼ੀ ਲੜਕੀਆਂ ਨਾਲ ਦੋਸਤੀ ਕਰਨਾ ਬਜ਼ੁਰਗ ਨੂੰ ਪਿਆ ਮਹਿੰਗਾ
NEXT STORY