ਹਾਂਗਕਾਂਗ (ਏਜੰਸੀ)- ਚੀਨ ਵਿਖੇ ਕੋਰੋਨਾ ਨਾਲ ਦੋ ਹੋਰ ਮੌਤਾਂ ਹੋਣ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ, ਪਾਬੰਦੀਆਂ ਨੂੰ ਲੈ ਕੇ ਲੋਕਾਂ ਦੀ ਨਿਰਾਸ਼ਾ ਦੇ ਵਿਚਕਾਰ ਕੁਝ ਸ਼ਹਿਰਾਂ ਵਿੱਚ ਸਾਵਧਾਨੀ ਦੇ ਨਾਲ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ। ਨੈਸ਼ਨਲ ਹੈਲਥ ਕਮਿਸ਼ਨ ਨੇ ਕਿਹਾ ਕਿ ਸ਼ੈਡੋਂਗ ਅਤੇ ਸਿਚੁਆਨ ਸੂਬਿਆਂ ਵਿੱਚ ਇਕ-ਇਕ ਮੌਤ ਦੀ ਰਿਪੋਰਟ ਕੀਤੀ ਗਈ ਹੈ। ਪੀੜਤਾਂ ਦੀ ਉਮਰ ਬਾਰੇ ਜਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਸੀ, ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਵਾਇਰਸ ਦਾ ਪਤਾ ਪਹਿਲੀ ਵਾਰ ਚੀਨ ਵਿੱਚ 2019 ਦੇ ਅਖੀਰ ਵਿੱਚ ਵੁਹਾਨ ਸ਼ਹਿਰ ਵਿੱਚ ਪਾਇਆ ਗਿਆ ਸੀ। ਬੀਜਿੰਗ ਅਤੇ ਕੁਝ ਹੋਰ ਚੀਨੀ ਸ਼ਹਿਰਾਂ ਨੇ ਪਾਬੰਦੀਆਂ ਵਿਚ ਢਿੱਲ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਪਹਿਲੀ ਵਾਰ ਲੋਕ ਬਿਨਾਂ ਜਾਂਚ ਕੀਤੇ ਬੱਸਾਂ ਅਤੇ ਮੈਟਰੋ ਵਿਚ ਯਾਤਰਾ ਕਰ ਸਕਦੇ ਹਨ।
ਇਹ ਵੀ ਪੜ੍ਹੋ : ਅਮਰੀਕਾ ਭੇਜਣ ਲਈ ਪਹਿਲਾਂ ਮੰਗੇ 10 ਲੱਖ, ਵੀਜ਼ਾ ਲੱਗਣ ’ਤੇ ਏਜੰਟ ਵੱਲੋਂ ਕੀਤੀ ਗਈ ਮੰਗ ਨੇ ਉਡਾਏ ਪਰਿਵਾਰ ਦੇ ਹੋਸ਼
ਇਸ ਦੌਰਾਨ ਰਾਜਧਾਨੀ ਬੀਜਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੋਮਵਾਰ ਤੋਂ ਜਨਤਕ ਆਵਾਜਾਈ ਲਈ ਵੀ ਹੁਣ ਨੈਗੇਟਿਵ ਟੈਸਟ ਰਿਪੋਰਟ ਦੀ ਲੋੜ ਨਹੀਂ ਹੈ। ਹਾਲਾਂਕਿ ਹੁਣ ਵੀ ਸ਼ਾਪਿੰਗ ਮਾਲਾਂ ਵਰਗੀਆਂ ਥਾਵਾਂ 'ਤੇ ਦਾਖ਼ਲ ਹੋਣ ਲਈ ਪਿਛਲੇ 48 ਘੰਟਿਆਂ ਦੇ ਅੰਦਰ ਪ੍ਰਾਪਤ ਹੋਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਅਜੇ ਵੀ ਜ਼ਰੂਰੀ ਹੈ। ਐਤਵਾਰ ਨੂੰ ਚੀਨ ਵਿੱਚ ਪਿਛਲੇ 24 ਘੰਟਿਆਂ ਵਿੱਚ ਸੰਕਰਮਣ ਦੇ 35,775 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ, ਜਿਨ੍ਹਾਂ ਵਿੱਚੋਂ 31,607 ਲੋਕਾਂ ਵਿੱਚ ਲਾਗ ਦੇ ਕੋਈ ਲੱਛਣ ਨਹੀਂ ਸਨ।
ਇਸ ਦੇ ਨਾਲ ਹੀ ਇਨਫੈਕਸ਼ਨ ਕਾਰਨ 5,235 ਹੋਰ ਲੋਕਾਂ ਦੀ ਮੌਤ ਹੋਣ ਨਾਲ ਅਧਿਕਾਰਤ ਤੌਰ 'ਤੇ ਮਰਨ ਵਾਲਿਆਂ ਦੀ ਗਿਣਤੀ 3,36,165 ਹੋ ਗਈ ਹੈ। ਚੀਨ ਵਿਚ ਕੋਵਿਡ-19 ਨੂੰ ਲੈ ਕੇ ਅਜੇ ਵੀ ਪਾਬੰਦੀਆਂ ਜਾਰੀ ਹਨ, ਜਿਸ ਕਾਰਨ ਲੋਕਾਂ 'ਚ ਕਾਫ਼ੀ ਗੁੱਸਾ ਹੈ। 25 ਨਵੰਬਰ ਨੂੰ ਉੱਤਰ-ਪੱਛਮੀ ਸ਼ਹਿਰ ਉਰੂਮਕੀ ਵਿੱਚ ਇਕ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਤੋਂ ਬਾਅਦ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ।
ਇਹ ਵੀ ਪੜ੍ਹੋ : ਜਲੰਧਰ: ਰਾਕੇਸ਼ ਰਾਠੌਰ ਸਾਬਿਤ ਹੋਏ ਲੰਬੀ ਪਾਰੀ ਦੇ ਖਿਡਾਰੀ, ਤੀਜੀ ਵਾਰ ਮਿਲੀ ਸੂਬਾ ਉੱਪ ਪ੍ਰਧਾਨ ਦੀ ਜ਼ਿੰਮੇਵਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਈਰਾਨ ਨੇ ਇਜ਼ਰਾਈਲ ਲਈ ਜਾਸੂਸੀ ਕਰਨ 'ਤੇ ਚਾਰ ਵਿਅਕਤੀਆਂ ਨੂੰ ਦਿੱਤੀ ਫਾਂਸੀ
NEXT STORY