ਇੰਟਰਨੈਸ਼ਨਲ ਡੈਸਕ : ਮੈਕਸੀਕੋ ਦੇ ਕੈਰੇਬੀਆਈ ਤੱਟ ’ਤੇ ਸਥਿਤ ਤੁਲੁਮ ਰਿਜ਼ਾਰਟ ’ਚ ਬੀਚ ’ਤੇ ਵੀਰਵਾਰ ਨੂੰ ਗੋਲੀਆਂ ਚੱਲਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਤੀਸਰਾ ਵਿਅਕਤੀ ਜ਼ਖ਼ਮੀ ਹੋ ਗਿਆ। ਕਵਿੰਟਾਨਾ ਰੂ ਤੱਟੀ ਸੂਬੇ ’ਚ ਸਰਕਾਰੀ ਵਕੀਲ ਦੇ ਦਫਤਰ ਨੇ ਕਿਹਾ ਕਿ ਗੋਲੀਬਾਰੀ ਵੀਰਵਾਰ ਨੂੰ ਹੋਈ ਪਰ ਮ੍ਰਿਤਕਾਂ ਦੀ ਪਛਾਣ ਜਾਂ ਘਟਨਾ ਦੇ ਕਾਰਨਾਂ ਬਾਰੇ ਉਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਤੁਲੁਮ ਨੂੰ ਲੰਮੇ ਸਮੇਂ ਤੋਂ ਮੈਕਸੀਕੋ ਦੇ ਕੈਰੀਬੀਆਈ ਤੱਟ ਸਥਿਤ ਰਿਜ਼ਾਰਟਾਂ ’ਚੋਂ ਸਭ ਤੋਂ ਸ਼ਾਂਤ ਤੇ ਸਾਧਾਰਨ ਰਿਜ਼ਾਰਟ ਦੇ ਤੌਰ ’ਤੇ ਜਾਣਿਆ ਜਾਂਦਾ ਹੈ।
ਸੁੂਬੇ ’ਚ ਨਸ਼ੇ ਵਾਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਜ਼ਰੂਰ ਸਰਗਰਮ ਹਨ ਪਰ ਹੁਣ ਤੋਂ ਪਹਿਲਾਂ ਤਕ ਤੱਟਾਂ ’ਤੇ ਹਿੰਸਾ ਬਹੁਤ ਘੱਟ ਹੋਈ ਹੈ। ਵੀਰਵਾਰ ਨੂੰ ਹੋਈਆਂ ਇਨ੍ਹਾਂ ਮੌਤਾਂ ਤੋਂ ਦੋ ਹਫਤੇ ਪਹਿਲਾਂ 11 ਜੂਨ ਨੂੰ ਕੇਨਕਨ ’ਚ ਇਕ ਤੱਟ ’ਤੇ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਇਕ ਅਮਰੀਕੀ ਸੈਲਾਨੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ। ਤੱਟੀ ਸੁੂਬੇ ’ਚ ਹਿੰਸਾ 2018 ਤੇ 2019 ਦੇ ਉੱਚੇ ਪੱਧਰ ਤੋਂ ਕਾਫ਼ੀ ਘੱਟ ਹੋ ਗਈ ਹੈ। 2021 ਦੇ ਪਹਿਲੇ ਪੰਜਾ ਮਹੀਨਿਆਂ ’ਚ ਸੂਬੇ ’ਚ 278 ਲੋਕਾਂ ਦੀ ਹੱਤਿਆ ਹੋਈ, ਜਦਕਿ 2020 ’ਚ ਇਸੇ ਮਿਆਦ ’ਚ 321 ਲੋਕ ਮਾਰੇ ਗਏ ਸਨ।
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਖੇ ਮਨਾਇਆ ਗਿਆ ਸਤਿਗੁਰੂ ਕਬੀਰ ਜੀ ਦਾ 623ਵਾਂ ਆਗਮਨ ਪੁਰਬ
NEXT STORY