ਵਾਸ਼ਿੰਗਟਨ (ਵਾਰਤਾ)- ਅਮਰੀਕਾ ਦੇ ਨੇਵਾਡਾ ਸੂਬੇ 'ਚ ਰੇਨੋ ਏਅਰ ਸ਼ੋਅ 'ਚ ਹਵਾਈ ਰੇਸ ਦੌਰਾਨ 2 ਜਹਾਜ਼ਾਂ ਦੀ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਰੇਨੋ ਏਅਰ ਰੇਸਿੰਗ ਐਸੋਸੀਏਸ਼ਨ (RARA) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਅਮਰੀਕਾ 'ਚ ਸਿੱਖਾਂ ਦੀ ਇਤਿਹਾਸਿਕ ਜਿੱਤ, ਕੈਲੀਫੋਰਨੀਆ 'ਚ ਹੁਣ ਦਸਤਾਰ ਸਜਾ ਕੇ ਚਲਾ ਸਕਣਗੇ ਮੋਟਰਸਾਈਕਲ
ਸੰਗਠਨ ਨੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ 'ਐਕਸ' 'ਤੇ ਕਿਹਾ, 'ਬਹੁਤ ਹੀ ਦੁੱਖ ਨਾਲ ਦੱਸ ਰਹੇ ਹਾਂ ਕਿ ਅੱਜ ਦੁਪਹਿਰ ਲਗਭਗ 2:15 ਵਜੇ, ਟੀ-6 ਗੋਲਡ ਰੇਸ ਦੀ ਸਮਾਪਤੀ 'ਤੇ, ਲੈਂਡਿੰਗ ਦੌਰਾਨ 2 ਜਹਾਜ਼ਾਂ ਦੀ ਟੱਕਰ ਹੋ ਗਈ ਅਤੇ ਇਸ ਹਾਦਸੇ ਵਿਚ ਸਾਡੇ ਰੇਸਿੰਗ ਪਰਿਵਾਰ ਦੇ ਦੋ ਪਾਇਲਟਾਂ ਨਿਕ ਮੈਸੀ ਅਤੇ ਕ੍ਰਿਸ ਰਸ਼ਿੰਗ ਦੀ ਮੌਤ ਹੋ ਗਈ ਹੈ।”
ਇਹ ਵੀ ਪੜ੍ਹੋ: ਅਮਰੀਕਾ ਦਾ ਰਾਸ਼ਟਰਪਤੀ ਬਣਿਆ ਤਾਂ ਖ਼ਤਮ ਕਰ ਦੇਵਾਂਗਾ ‘H-1B ਵੀਜ਼ਾ ਪ੍ਰੋਗਰਾਮ’, ਵਿਵੇਕ ਰਾਮਾਸਵਾਮੀ ਦਾ ਵਾਅਦਾ
ਬਿਆਨ ਵਿੱਚ ਕਿਹਾ ਗਿਆ ਹੈ ਐਸੋਸੀਏਸ਼ਨ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ, ਸਥਾਨਕ ਅਧਿਕਾਰੀ ਅਤੇ ਯੂਐਸ ਫੈਡਰਲ ਏਵੀਏਸ਼ਨ ਪ੍ਰਸ਼ਾਸਨ ਨਾਲ ਮਿਲ ਕੇ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਸੰਗਠਨ ਨੇ ਕਿਹਾ ਕਿ ਹਾਦਸੇ ਕਾਰਨ ਕੋਈ ਨਾਗਰਿਕ ਜ਼ਖ਼ਮੀ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਮੁੜ ਆਈ ਦੁਖਦਾਇਕ ਖ਼ਬਰ, ਪਹਿਲੇ ਦਿਨ ਕਾਲਜ ਗਏ 19 ਸਾਲਾ ਪੰਜਾਬੀ ਗੱਭਰੂ ਨਾਲ ਵਾਪਰਿਆ ਭਾਣਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
'ਮੱਛੀ' ਖਾਣ ਨਾਲ ਹੋਇਆ ਸਾਈਡ ਇਫੈਕਟ, ਔਰਤ ਦੀ ਜਾਨ ਬਚਾਉਣ ਲਈ ਡਾਕਟਰਾਂ ਨੇ ਕੱਟੇ ਹੱਥ-ਪੈਰ
NEXT STORY