ਟੋਕੀਓ— ਜਾਪਾਨ 'ਚ ਸ਼ਨੀਵਾਰ ਨੂੰ ਆਏ ਸ਼ਕਤੀਸ਼ਾਲੀ ਤੂਫਾਨ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ 49 ਸਾਲਾ ਇਕ ਵਿਅਕਤੀ ਦੀ ਲਾਸ਼ ਇਕ ਛੋਟੇ ਟਰੱਕ ਹੇਠੋਂ ਬਰਾਮਦ ਹੋਈ ਹੈ, ਜੋ ਤੇਜ਼ ਹਵਾਵਾਂ ਕਾਰਨ ਉਲਟ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ 16 ਲੱਖ ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਲਈ ਕਿਹਾ ਗਿਆ ਹੈ। ਤੂਫਾਨ ਕਾਰਨ ਆਵਾਜਾਈ ਅਤੇ ਬਿਜਲੀ ਸੇਵਾਵਾਂ ਪ੍ਰਭਾਵਿਤ ਹਨ। ਚੀਬਾ 'ਚ 36,000 ਤੋਂ ਵਧੇਰੇ ਘਰ ਨੁਕਸਾਨੇ ਗਏ ਹਨ ਅਤੇ ਕਈ ਬੁਰੀ ਤਰ੍ਹਾਂ ਨਸ਼ਟ ਹੋ ਗਏ ਹਨ।

ਸਥਾਨਕ ਸਰਕਾਰ ਨੇ ਪ੍ਰਭਾਵਿਤ ਇਮਾਰਤਾਂ 'ਚ ਰਹਿ ਰਹੇ ਲੋਕਾਂ ਨੂੰ ਤੂਫਾਨ ਦੌਰਾਨ ਸੁਰੱਖਿਅਤ ਸਥਾਨਾਂ 'ਤੇ ਚਲੇ ਜਾਣ ਦੀ ਅਪੀਲ ਕੀਤੀ ਹੈ। ਕਈ ਥਾਵਾਂ 'ਤੇ ਬਿਜਲੀ ਦੀਆਂ ਤਾਰਾਂ ਟੁੱਟ ਕੇ ਡਿੱਗ ਗਈਆਂ ਹਨ। ਕਈ ਦਹਾਕਿਆਂ ਮਗਰੋਂ ਇੰਨੇ ਸ਼ਕਤਸ਼ਾਲੀ ਤੂਫਾਨ ਆਉਣ ਦੇ ਖਦਸ਼ੇ ਦਾ ਅਲਰਟ ਜਾਰੀ ਕੀਤਾ ਗਿਆ ਸੀ। ਤਾਜ਼ਾ ਜਾਣਕਾਰੀ ਮੁਤਾਬਕ ਕਈ ਘਰਾਂ ਦੇ ਸ਼ੀਸ਼ੇ ਟੁੱਟ ਗਏ ਹਨ ਤੇ ਕਈ ਗੱਡੀਆਂ 'ਤੇ ਇਮਾਰਤਾਂ ਡਿੱਗ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਦੀਆਂ ਦਾ ਪਾਣੀ ਚੜ੍ਹ ਗਿਆ ਤੇ ਕਿਸੇ ਵੀ ਸਮੇਂ ਹੜ੍ਹ , ਭੂਚਾਲ ਤੇ ਲੈਂਡ ਸਲਾਈਡ ਵਰਗੀਆਂ ਕੁਦਰਤੀ ਆਫਤਾਂ ਆ ਸਕਦੀਆਂ ਹਨ।
ਸਾਊਦੀ ਅਰਬ 'ਚ ਤਾਇਨਾਤ ਹੋਣਗੇ 3000 ਅਮਰੀਕੀ ਫੌਜੀ
NEXT STORY