ਦੁਬਈ (ਭਾਸ਼ਾ)- ਸੰਯੁਕਤ ਅਰਬ ਅਮੀਰਾਤ ਵਿਚ 26 ਸਾਲਾ ਭਾਰਤੀ ਨਾਗਰਿਕ ਨੂੰ 15 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਉਸ ਨੇ ਸ਼ਰਾਬ ਪੀਣ ਤੋਂ ਬਾਅਦ ਆਪਣੇ ਇਕ ਸਾਥੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਇਕ ਹੋਰ ਭਾਰਤੀ ਸਾਥੀ ਨੂੰ ਜ਼ਖਮੀ ਕਰ ਦਿੱਤਾ।
ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਗਲਫ ਨਿਊਜ਼ ਨੇ ਐਤਵਾਰ ਨੂੰ ਖਬਰ ਦਿੱਤੀ ਕਿ ਦੁਬਈ ਕੋਰਟ ਆਫ ਫਰਸਟ ਇੰਸਟੈਨਸ ਨੇ ਉਸ ਨੂੰ ਅਕਤੂਬਰ ਵਿਚ ਸਾਜ਼ਿਸ਼ ਤਹਿਤ ਕਤਲ ਕਰਨ ਅਤੇ ਕਤਲ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਕਰਾਰ ਦਿੱਤਾ ਸੀ। ਖਬਰਾਂ ਵਿਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕ ਦਾ ਨਾਂ ਨਹੀਂ ਦੱਸਿਆ ਗਿਆ, ਜਿਸ ਨੇ ਦਸੰਬਰ 2017 ਵਿਚ ਆਪਣੇ ਸਾਥੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਮੁਲਜ਼ਮ ਨੇ ਮਾਰੇ ਗਏ ਵਿਅਕਤੀ ਨਾਲ ਰਹਿਣ ਵਾਲੇ 'ਤੇ ਵੀ ਹਮਲਾ ਕੀਤਾ, ਜਦੋਂ ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਦੁਬਈ ਪੁਲਸ ਨੇ ਫਾਰੈਂਸਿਕ ਜਾਂਚਕਰਤਾ ਨੇ ਕਿਹਾ ਕਿ ਦਿਲ ਅਤੇ ਛਾਤੀ ਵਿਚ ਚਾਕੂ ਦੇ ਗੰਭੀਰ ਜ਼ਖਮਾਂ ਨਾਲ ਉਸ ਦੀ ਮੌਤ ਹੋ ਗਈ। ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀ ਦਾ ਨਾਂ ਉਜਾਗਰ ਨਹੀਂ ਹੋਇਆ ਹੈ। ਉਸ ਨੇ ਸ਼ੁਰੂਆਤੀ ਫੈਸਲੇ ਨੂੰ ਅਪੀਲੀ ਅਦਾਲਤ ਵਿਚ ਚੁਣੌਤੀ ਦਿੱਤੀ ਹੈ ਅਤੇ ਜੇਲ ਦੀ ਘੱਟ ਸਜ਼ਾ ਦੀ ਮੰਗ ਕੀਤੀ ਹੈ। ਫਿਲਹਾਲ ਐਤਵਾਰ ਨੂੰ ਜੱਜ ਆਇਸ਼ਾ ਅਲ ਸ਼ਰੀਫ ਨੇ ਅਪੀਲ ਨੂੰ ਰੱਦ ਕਰ ਦਿੱਤਾ ਅਤੇ 15 ਸਾਲ ਜੇਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
ਸੁਨਹਿਰੇ ਭਵਿੱਖ ਲਈ ਵਰਜੀਨਿਟੀ ਵੇਚ ਰਹੀ ਹੈ ਬ੍ਰਿਟਿਸ਼ ਵਿਦਿਆਰਥਣ
NEXT STORY