ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਚੋਟੀ ਦੇ ਸੰਸਦ ਮੈਂਬਰਾਂ ਨੇ 9/11 ਅੱਤਵਾਦੀ ਹਮਲੇ ਤੋਂ ਬਾਅਦ ਨਸਲੀ ਨਫ਼ਰਤ ਤੋਂ ਪ੍ਰੇਰਿਤ ਹਮਲੇ ਦਾ ਪਹਿਲਾ ਸ਼ਿਕਾਰ ਬਣੇ ਸਿੱਖ ਅਮਰੀਕੀ ਬਲਬੀਰ ਸਿੰਘ ਸੋਢੀ ਨੂੰ ਸ਼ਰਧਾਂਜਲੀ ਦਿੱਤੀ। ਅਮਰੀਕਾ ਦੇ 9/11 ਅੱਤਵਾਦੀ ਹਮਲੇ ’ਚ 90 ਤੋਂ ਜ਼ਿਆਦਾ ਦੇਸ਼ਾਂ ਦੇ ਲਗਭਗ 3 ਹਜ਼ਾਰ ਲੋਕ ਮਾਰੇ ਗਏ ਸਨ। ਇਸ ਹਮਲੇ ਦੇ 4 ਦਿਨ ਬਾਅਦ ਹੀ ਬਦਲਾ ਲੈਣ ਦੀ ਭਾਵਨਾ ਨਾਲ ਐਰਿਜ਼ੋਨਾ ਗੈਸ ਸਟੇਸ਼ਨ ਦੇ ਬਾਹਰ ਬਲਬੀਰ ਦੀ ਹੱਤਿਆ ਕਰ ਦਿੱਤੀ ਗਈ ਸੀ। ਸੀਨੇਟਰ ਰਾਬਰਟ ਮੇਨੇਂਡੇਜ ਨੇ ਟਵੀਟ ਕੀਤਾ, ‘‘ਬਲਬੀਰ ਸਿੰਘ ਸੋਢੀ ਦੀ ਮੌਤ ਨੂੰ ਅੱਜ 20 ਸਾਲ ਹੋ ਗਏ। ਉਹ 9/11 ਅੱਤਵਾਦੀ ਹਮਲੇ ਤੋਂ ਬਾਅਦ ਬਦਲਾ ਲੈਣ ਦੀ ਭਾਵਨਾ ਨਾਲ ਕੀਤੇ ਹਮਲੇ ’ਚ ਮਾਰੇ ਗਏ ਸਨ। ਅਸੀਂ ਉਨ੍ਹਾਂ ਨੂੰ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਪ੍ਰਗਟ ਕਰਦੇ ਹਾਂ।’’
ਉੱਤਰ ਕੋਰੀਆ ਦਾ ਨਵਾਂ ਕਾਰਨਾਮਾ : ਹੁਣ ਟਰੇਨ ਤੋਂ ਦਾਗੀਆਂ 800 ਕਿਲੋਮੀਟਰ ਰੇਂਜ ਦੀਆਂ ਬੈਲਿਸਟਿਕ ਮਿਜ਼ਾਈਲਾਂ
NEXT STORY