ਵਾਸ਼ਿੰਗਟਨ - ਜਾਰਜ ਫਲਾਇਡ ਦੀ ਪੁਲਸ ਹੱਥੋਂ ਹੋਈ ਮੌਤ ਤੋਂ ਬਾਅਦ ਪ੍ਰਦਰਸ਼ਨਾਂ ਨਾਲ ਨਜਿੱਠਣ ਵਿਚ ਫੌਜ ਦੀ ਭੂਮਿਕਾ ਨੂੰ ਲੈ ਕੇ ਪੈਂਟਾਗਨ ਦੇ ਅਧਿਕਾਰੀਆਂ ਦੇ ਆਲੋਚਨਾਵਾਂ ਨਾਲ ਘਿਰ ਜਾਣ ਵਿਚਾਲੇ ਅਮਰੀਕਾ ਦੇ ਸੀਨੀਅਰ ਫੌਜੀ ਅਧਿਕਾਰੀ ਜਨਰਲ ਮਾਰਕ ਮੀਲੇ ਨੇ ਕਾਂਗਰਸ ਦੇ ਨੇਤਾਵਾਂ ਅਤੇ ਹੋਰ ਸਾਂਸਦ ਮੈਂਬਰ ਨਾਲ ਨਿੱਜੀ ਤੌਰ 'ਤੇ ਗੱਲਬਾਤ ਕੀਤੀ। ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਨੇ ਮੰਗਲਵਾਰ ਨੂੰ ਆਪਣੀ ਚਿੰਤਾ ਜ਼ਾਹਿਰ ਕਰਨ ਲਈ ਜੁਆਇੰਟ ਚੀਫ ਸਟਾਫ ਮੀਲੇ ਨੂੰ ਬੁਲਾਇਆ ਸੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਨੇੜੇ ਪ੍ਰਦਰਸ਼ਨਕਾਰੀਆਂ ਨੂੰ ਹਟਾ ਦਿੱਤਾ ਸੀ ਤਾਂ ਜੋ ਰਾਸ਼ਟਰਪਤੀ ਡੋਨਾਲਡ ਟਰੰਪ ਨੇੜੇ ਦੀ ਇਕ ਚਰਚ ਵਿਚ ਜਾ ਸਕਣ। ਉਨ੍ਹਾਂ ਦੇ ਨਾਲ ਮੀਲੇ ਅਤੇ ਰੱਖਿਆ ਮੰਤਰੀ ਮਾਰਕ ਐਸਪਰ ਵੀ ਸਨ। ਅਜਿਹੇ ਵਿਚ ਫੌਜ ਦੇ ਰਾਜਨੀਤੀਕਰਣ ਦੀ ਧਾਰਣਾ ਨੂੰ ਲੈ ਕੇ ਰੱਖਿਆ ਮੰਤਰੀ ਅਤੇ ਮੀਲੇ ਦੀ ਨਿੰਦਾ ਹੋਈ। ਮੀਲੇ ਨੇ ਮੰਗਲਵਾਰ ਨੂੰ ਸੈਨੇਟ ਦੇ ਡੈਮੋਕ੍ਰੇਟਿਕ ਨੇਤਾ ਚਕ ਸਕੰਬਰ ਨਾਲ ਵੀ ਮੁਲਕਾਤ ਕੀਤੀ ਅਤੇ ਇਸ ਤੋਂ ਇਲਾਵਾ ਉਹ 20 ਤੋਂ ਜ਼ਿਆਦਾ ਕਾਂਗਰਸ ਮੈਂਬਰ ਨਾਲ ਮਿਲ ਚੁੱਕੇ ਹਨ।
ਬਲੈਕ ਲਾਈਫਸ ਮੈਟਰ ਨੇ ਆਸਟ੍ਰੇਲੀਆ, ਏਸ਼ੀਆ ਤੇ ਯੂਰਪ 'ਚ ਕੀਤੇ ਪ੍ਰਦਰਸ਼ਨ
NEXT STORY