ਬ੍ਰਿਟੇਨ : ਸਿਹਤ ਮਾਹਰਾਂ ਵੱਲੋਂ ਦਿਲ ਦੇ ਰੋਗਾਂ ਅਤੇ ਐਨਜਾਈਨਾ ਵਰਗੀਆਂ ਬਿਮਾਰੀਆਂ ਨੂੰ ਰੋਕਣ ਲਈ ਦਵਾਈ ਦਾ ਸਫਲ ਪ੍ਰੀਖਣ ਕੀਤਾ ਗਿਆ। ਇਸ ਨਾਲ ਅਟੈਕ ਅਤੇ ਪਾਗਲਪਣ ਵਰਗੀਆਂ ਬਿਮਾਰੀਆਂ ਨੂੰ ਰੋਕਣ ਵਿਚ ਸਫਲਤਾ ਮਿਲੇਗੀ। ਇਨ੍ਹਾਂ ਦੋਵਾਂ ਦਵਾਈਆਂ ਸੀਲੋਸਟੋਜੋਲ ਅਤੇ ਆਈਸੋਸਰਬਾਈਡ ਮੋਨੋਨਾਈਟ੍ਰੇਟ ਦਾ ਬ੍ਰਿਟੇਨ ਵਿਚ ਮਰੀਜ਼ਾਂ ਦੇ ਇਕ ਗਰੁੱਪ 'ਤੇ ਟੈਸਟ ਕੀਤਾ ਗਿਆ। ਈਕਲੀਨੀਕਲ ਮੈਡੀਸਨ ਜਨਰਲ ਵਿਚ ਪ੍ਰਕਾਸ਼ਿਤ ਨਤੀਜਿਆਂ ਤੋਂ ਪਤਾ ਲੱਗਾ ਕਿ ਮਰੀਜ਼ਾਂ 'ਤੇ ਇਨ੍ਹਾਂ ਦਵਾਈਆਂ ਦਾ ਕੋਈ ਸਾਈਡ ਇਫੈਕਟ ਨਹੀਂ ਹੋਇਆ। ਇਹ ਉਦੋਂ ਵੀ ਪ੍ਰਭਾਵਸ਼ਾਲੀ ਰਹੀ ਜਦੋਂ ਇਨ੍ਹਾਂ ਨੂੰ ਦੂਜੀਆਂ ਦਵਾਈਆਂ ਨਾਲ ਮਿਲਾ ਕੇ ਦਿੱਤਾ ਗਿਆ।
ਦਿਮਾਗ ਵਿਚ ਛੋਟੀਆਂ ਖੂਨ ਦੀਆਂ ਨਾੜੀਆਂ ਨੂੰ ਇਕ ਚੌਥਾਈ ਸਟਰੋਕ ਨੁਕਸਾਨ ਪਹੁੰਚਾਉਂਦਾ ਹੈ, ਜੋ ਕਿ ਯਾਦਸ਼ਕਤੀ ਘਟਾਉਣ ਅਤੇ ਦਿਮਾਗੀ ਕਮਜ਼ੋਰੀ ਦਾ ਇਕ ਆਮ ਕਾਰਨ ਹੈ। ਮੌਜੂਦਾ ਸਮੇਂ ਵਿਚ ਇਸ ਬਿਮਾਰੀ ਦੇ ਖਤਰੇ ਨੂੰ ਘੱਟ ਕਰਨ ਦਾ ਇਕੋ-ਇਕ ਤਰੀਕਾ ਹੈ ਬਲੱਡ ਪ੍ਰੈਸ਼ਰ, ਸ਼ੂਗਰ ਨੂੰ ਕੰਟਰੋਲ ਕਰਨਾ ਅਤੇ ਸਿਗਰਟ ਪੀਣ ਤੋਂ ਗੁਰੇਜ਼ ਕਰਨਾ।
ਅਧਿਐਨ ਲਈ ਮਾਹਰਾਂ ਨੇ 57 ਮਰੀਜ਼ਾਂ ਨੂੰ ਭਰਤੀ ਕੀਤਾ, ਜਿਨ੍ਹਾਂ ਨੂੰ ਛੋਟੀਆਂ ਖੂਨ ਦੀਆਂ ਨਾੜੀਆਂ ਖਰਾਬ ਹੋਣ ਕਾਰਨ ਅਟੈਕ ਹੋਇਆ ਸੀ। ਇਨ੍ਹਾਂ ਮਰੀਜ਼ਾਂ ਨੂੰ ਦੋਵੇਂ ਦਵਾਈਆਂ ਦਿੱਤੀਆਂ ਗਈਆਂ। ਇਹ ਦਵਾਈਆਂ 9 ਹਫਤਿਆਂ ਤੱਕ ਦਿੱਤੀਆਂ ਗਈਆਂ ਅਤੇ ਨਾਲ-ਨਾਲ ਉਨ੍ਹਾਂ ਦਾ ਸਾਧਾਰਨ ਇਲਾਜ ਵੀ ਚੱਲਦਾ ਰਿਹਾ। ਰੋਜ਼ਾਨਾ ਬਲੱਡ ਪ੍ਰੈਸ਼ਰ ਚੈਕ, ਖੂਨ ਦਾ ਟੈਸਟ ਅਤੇ ਦਿਮਾਗ ਦੀ ਸਕੈਨ ਕਰਵਾਈ ਗਈ, ਜਿਸ ਤੋਂ ਪਤਾ ਲੱਗਾ ਕਿ ਇਹ ਦਵਾਈਆਂ ਅਟੈਕ ਦੇ ਮਰੀਜ਼ਾਂ ਨੂੰ ਇਕੱਲੇ ਜਾਂ ਫਿਰ ਮਿਕਸ ਕਰਕੇ ਲੈਣੀਆਂ ਸੁਰੱਖਿਅਤ ਹਨ। ਮਾਹਰਾਂ ਨੇ ਇਸ ਟੈਸਟ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਿਆ ਹੈ।
ਅਮਰੀਕਾ 'ਚ 28 ਗੱਡੀਆਂ ਹੋਈਆਂ ਹਾਦਸਾਗ੍ਰਸਤ, 4 ਲੋਕਾਂ ਦੀ ਮੌਤ ਤੇ 12 ਜ਼ਖਮੀ
NEXT STORY