ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) : ਯੂ.ਕੇ. ਵਿਚ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਡਾਕ ਪਹੁੰਚਾਉਣ ’ਚ ਮਦਦ ਕਰਨ ਲਈ ਰਾਇਲ ਮੇਲ ਨੂੰ 500 ਡਰੋਨਜ਼ ਦੀ ਲੋੜ ਹੈ। ਰਾਇਲ ਮੇਲ ਨੂੰ ਉਮੀਦ ਹੈ ਕਿ ਅਗਲੇ ਤਿੰਨ ਸਾਲਾਂ ਤੱਕ 200 ਦੀ ਸੰਖਿਆ ਤੱਕ ਡਰੋਨ 50 ਨਵੇਂ ਰੂਟਾਂ ’ਤੇ ਡਾਕ ਨੂੰ ਲੈ ਕੇ ਜਾਣ ਵਿਚ ਮਦਦ ਕਰਨਗੇ, ਜਿਸ ਨਾਲ ਆਇਲਜ਼ ਆਫ਼ ਸਿਲੀ, ਸ਼ੈਟਲੈਂਡ ਆਈਲੈਂਡਜ਼, ਓਰਕਨੀ ਆਈਲੈਂਡਜ਼ ਅਤੇ ਹੇਬਰਾਈਡਜ਼ ਸਭ ਤੋਂ ਪਹਿਲਾਂ ਲਾਭ ਪ੍ਰਾਪਤ ਕਰਨਗੇ।
ਇਨ੍ਹਾਂ ਨਵੀਆਂ ਸੇਵਾਵਾਂ ਨੂੰ ਨਾਗਰਿਕ ਹਵਾਬਾਜ਼ੀ ਅਥਾਰਟੀ (CAA) ਤੋਂ ਮਨਜ਼ੂਰੀ ਦੀ ਲੋੜ ਹੈ। ਰਾਇਲ ਮੇਲ ਪਿਛਲੇ ਕੁਝ ਸਮੇਂ ਤੋਂ ਡਰੋਨ ਦੀ ਵਰਤੋਂ ਦੀ ਜਾਂਚ ਕਰ ਰਿਹਾ ਹੈ, ਜਿਸ ਦੀ ਸਭ ਤੋਂ ਤਾਜ਼ਾ ਅਜ਼ਮਾਇਸ਼ ਅਪ੍ਰੈਲ ਵਿਚ ਸ਼ੈਟਲੈਂਡ ਟਾਪੂਆਂ 'ਤੇ ਆਯੋਜਿਤ ਕੀਤੀ ਗਈ ਸੀ। ਜਿਸ ਦੌਰਾਨ ਡਰੋਨਜ਼ ਨੇ ਲੇਰਵਿਕ ਦੇ ਟਿੰਗਵਾਲ ਏਅਰਪੋਰਟ ਦੇ ਵਿਚਕਾਰ ਡਾਕ ਨੂੰ ਯੂਨਸਟ, ਬ੍ਰਿਟੇਨ ਦੇ ਸਭ ਤੋਂ ਉੱਤਰੀ ਵਸੋਂ ਵਾਲੇ ਟਾਪੂ ਤੱਕ ਪਹੁੰਚਾਇਆ ਸੀ। ਇਹ ਡਰੋਨ 1,000 ਕਿਲੋਮੀਟਰ (621 ਮੀਲ) ਦੀ ਰੇਂਜ ਦੇ ਨਾਲ ਅਤੇ 100 ਕਿਲੋਗ੍ਰਾਮ (220lb) ਤੱਕ ਭਾਰ ਲਿਜਾਣ ਦੇ ਸਮਰੱਥ ਹੁੰਦੇ ਹਨ ਅਤੇ ਇਹ ਦੋ ਅੰਦਰੂਨੀ ਕੰਬਸ਼ਨ ਇੰਜਣਾਂ ਦੁਆਰਾ ਸੰਚਾਲਿਤ ਹੁੰਦੇ ਹਨ।
ਰਾਇਲ ਮੇਲ ਦੇ ਡਰੋਨ ਟਰਾਇਲ ਦੇ ਮੁਖੀ ਕ੍ਰਿਸ ਪੈਕਸਟਨ ਨੇ ਦੱਸਿਆ ਕਿ ਡਰੋਨ ਅਸਲ ’ਚ ਅਫਰੀਕਾ ਵਿਚ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਡਰੋਨ ਛੋਟੀ ਜਗ੍ਹਾ ਵਿੱਚ ਉਡਾਣ ਭਰਨ ਦੇ ਯੋਗ ਹਨ ਅਤੇ ਸਾਮਾਨ ਛੋਟੇ ਖੇਤਰ ’ਚ ਉਤਾਰ ਸਕਦੇ ਹਨ। ਇਹ ਇਕ ਛੋਟੇ ਜਹਾਜ਼ ਵਰਗੇ ਹਨ ਅਤੇ ਫਰਕ ਸਿਰਫ ਇਹ ਹੈ ਕਿ ਇਸ ’ਚ ਕੋਈ ਪਾਇਲਟ ਨਹੀਂ ਹੈ।
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY