ਲੰਡਨ (ਬਿਊਰੋ): ਬ੍ਰਿਟੇਨ ਦੀ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੇ ਮੰਗਲਵਾਰ ਨੂੰ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਸਹਿਯੋਗੀਆਂ 'ਤੇ ਪ੍ਰਧਾਨ ਮੰਤਰੀ ਲਿਜ਼ ਟਰਸ ਖ਼ਿਲਾਫ਼ "ਤਖਤਾਪਲਟ" ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਜ਼ਿਸ਼ ਕਾਰਨ ਪ੍ਰਧਾਨ ਮੰਤਰੀ ਨੂੰ ਵੱਧ ਆਮਦਨ ਵਾਲੇ ਵਰਗ 'ਤੇ ਟੈਕਸ ਦੀ ਉੱਚ ਦਰ 'ਚ ਕਟੌਤੀ ਦੀ ਯੋਜਨਾ ਵਾਪਸ ਲੈਣੀ ਪਈ। ਗੌਰਤਲਬ ਹੈ ਕਿ ਵਿਵਾਦ ਨੂੰ ਹੋਰ ਡੂੰਘਾ ਹੋਣ ਤੋਂ ਬਾਅਦ ਯੂਕੇ ਸਰਕਾਰ ਨੇ ਪਿਛਲੇ ਮਹੀਨੇ ਐਲਾਨ ਕੀਤੇ ਟੈਕਸ ਕਟੌਤੀ ਪੈਕੇਜ ਦੀ ਵਿਵਸਥਾ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਉੱਚ ਆਮਦਨੀ ਸਮੂਹ 'ਤੇ ਉੱਚ ਟੈਕਸ ਦਰਾਂ ਵਿੱਚ ਕਟੌਤੀ ਕਰਨ ਦੀ ਗੱਲ ਕਹੀ ਗਈ ਸੀ।
ਬਰਮਿੰਘਮ ਵਿੱਚ ਪਾਰਟੀ ਦੀ ਸਲਾਨਾ ਕਨਵੈਨਸ਼ਨ ਦੌਰਾਨ ਭਾਰਤੀ ਮੂਲ ਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਟੋਰੀ ਸੰਸਦ ਮੈਂਬਰਾਂ ਨੂੰ ਆਪਣੇ ਨਵੇਂ ਆਗੂ ਦੇ ਪਿੱਛੇ ਇੱਕਜੁੱਟ ਹੋ ਕੇ ਖੜ੍ਹਾ ਹੋਣਾ ਚਾਹੀਦਾ ਹੈ। ਬ੍ਰੇਵਰਮੈਨ ਨੇ 'ਦਿ ਡੇਲੀ ਟੈਲੀਗ੍ਰਾਫ' ਨੂੰ ਦੱਸਿਆ ਕਿ ਮੈਂ ਬਹੁਤ ਨਿਰਾਸ਼ ਹਾਂ ਕਿ ਸਾਡੀ ਆਪਣੀ ਸੰਸਦੀ ਪਾਰਟੀ ਦੇ ਮੈਂਬਰਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ 'ਪ੍ਰੇਸ਼ਾਨ' ਕੀਤਾ ਅਤੇ ਗੈਰ-ਪੇਸ਼ੇਵਰ ਤੌਰ 'ਤੇ ਪ੍ਰਧਾਨ ਮੰਤਰੀ ਦੇ ਅਧਿਕਾਰ ਨੂੰ ਘਟਾ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਇੱਕ ਪਾਰਟੀ ਹਾਂ ਅਤੇ ਲਿਜ਼ ਪ੍ਰਧਾਨ ਮੰਤਰੀ ਚੁਣੇ ਗਏ ਹਨ। ਉਨ੍ਹਾਂ ਨੂੰ ਆਪਣੇ ਵਾਅਦੇ ਪੂਰੇ ਕਰਨ ਦਾ ਜਨਾਦੇਸ਼ ਮਿਲਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਟਰੂਡੋ ਨੇ ਤੂਫਾਨ 'ਫਿਓਨਾ' ਤੋਂ ਪ੍ਰਭਾਵਿਤ ਲੋਕਾਂ ਲਈ 300 ਮਿਲੀਅਨ ਡਾਲਰ ਫੰਡ ਦਾ ਕੀਤਾ ਐਲਾਨ
ਇੱਥੇ ਦੱਸ ਦਈਏ ਕਿ ਸੁਏਲ ਬ੍ਰੇਵਰਮੈਨ ਦਾ ਟਰਸ ਲਈ ਬਚਾਅ ਦਾ ਬਿਆਨ ਇੱਕ ਦਿਨ ਬਾਅਦ ਆਇਆ ਜਦੋਂ ਸਰਕਾਰ ਨੂੰ ਪਾਰਟੀ ਦੇ ਅੰਦਰੋਂ ਬਗਾਵਤ ਨੂੰ ਰੋਕਣ ਲਈ ਅਗਲੇ ਅਪ੍ਰੈਲ ਤੋਂ 45 ਪੈਂਸ ਦੀ ਆਮਦਨ ਟੈਕਸ ਦਰ ਦੀ ਪ੍ਰਸਤਾਵਿਤ ਕਟੌਤੀ ਨੂੰ ਵਾਪਸ ਲੈਣਾ ਪਿਆ। ਗ੍ਰਹਿ ਮੰਤਰੀ ਬ੍ਰੇਵਰਮੈਨ ਨੇ ਆਉਣ ਵਾਲੇ ਆਰਥਿਕ ਤੂਫਾਨ ਦੇ ਵਿਚਕਾਰ ਟਰਸ ਅਤੇ ਯੂਕੇ ਦੇ ਚਾਂਸਲਰ ਕਵਾਸੀ ਕੁਆਰਟੇਂਗ ਦੀ ਨੀਤੀ ਨੂੰ ਵਾਪਸ ਲੈਣ 'ਤੇ ਨਿਰਾਸ਼ਾ ਜ਼ਾਹਰ ਕੀਤੀ, ਪਰ ਕਿਹਾ ਕਿ ਉਸਨੇ "ਉਨ੍ਹਾਂ ਦੇ ਕਾਰਨਾਂ ਨੂੰ ਸਵੀਕਾਰ ਕੀਤਾ"। ਸੋਮਵਾਰ ਨੂੰ ਬਰਮਿੰਘਮ ਕਾਨਫਰੰਸ ਵਿੱਚ ਇੱਕ ਯੰਗ ਕੰਜ਼ਰਵੇਟਿਵ ਸਮਾਗਮ ਵਿੱਚ ਮੰਤਰੀ ਨੇ ਦੇਸ਼ ਦੀਆਂ ਵਿਕਾਸ ਲੋੜਾਂ ਨੂੰ ਪੂਰਾ ਕਰਨ ਲਈ ਯੂਕੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਟੌਤੀ ਕਰਨ ਦੀ ਸੰਭਾਵਨਾ ਵੱਲ ਵੀ ਇਸ਼ਾਰਾ ਕੀਤਾ।
ਪੁਤਿਨ ਨੇ ਯੂਕ੍ਰੇਨ ਦੇ ਚਾਰ ਸੂਬਿਆਂ ਨੂੰ ਰੂਸ 'ਚ ਸ਼ਾਮਲ ਕਰਨ ਸਬੰਧੀ ਕਾਨੂੰਨ 'ਤੇ ਕੀਤੇ ਦਸਤਖ਼ਤ
NEXT STORY