ਲੰਡਨ- ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀਆਂ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੈਂਕੜੇ ਲੋਕਾਂ ਨੂੰ ਪ੍ਰਯੋਗਾਤਮਕ ਟੀਕੇ ਲਗਾਉਣਗੇ। ਟੀਕੇ ਦੇ ਹੁਣ ਤੱਕ ਦੇ ਪ੍ਰੀਖਣਾਂ ਵਿਚ ਇਸ ਦੇ ਸਿਹਤਮੰਦਾਂ ਲਈ ਹਾਨੀਕਾਰਕ ਨਾ ਹੋਣ ਦੀ ਗੱਲ ਸਾਹਮਣੇ ਆਉਣ ਦੇ ਬਾਅਦ ਕਦਮ ਚੁੱਕਿਆ ਜਾ ਰਿਹਾ ਹੈ। ਕਾਲਜ ਦੇ ਪ੍ਰੋਫੈਸਰ ਡਾ. ਰਾਬਿਨ ਸ਼ੈਟਾਕ ਨੇ ਦੱਸਿਆ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਹਿਕਰਮਚਾਰੀਆਂ ਨੇ ਟੀਕੇ ਦੀ ਘੱਟ ਖੁਰਾਕ ਪਹਿਲਾਂ ਕੁਝ ਲੋਕਾਂ ਨੂੰ ਦਿੱਤੀ, ਜਿਸ ਦੇ ਬਾਅਦ ਹੁਣ ਉਹ ਤਕਰੀਬਨ 300 ਲੋਕਾਂ ਨੂੰ ਇਹ ਟੀਕਾ ਲਗਾਉਣਗੇ। ਉਨ੍ਹਾਂ ਲੋਕਾਂ ਵਿਚੋਂ ਕੁਝ ਦੀ ਉਮਰ 75 ਸਾਲ ਤੋਂ ਵੱਧ ਹੈ।
ਉਨ੍ਹਾਂ ਕਿਹਾ, ਇਸ ਦਾ ਕੋਈ ਹਾਨੀਕਾਰਕ ਪ੍ਰਭਾਵ ਨਹੀਂ ਹੈ। ਇੰਪੀਰੀਅਲ ਵਿਚ ਟੀਕੇ ਸੰਬੰਧੀ ਸੋਧ ਦੀ ਅਗਵਾਈ ਕਰ ਰਹੇ ਸ਼ੈਟਾਕ ਨੇ ਕਿਹਾ ਕਿ ਅਸੀਂ ਹੁਣ ਵੀ ਇਸ 'ਤੇ ਸੋਧ ਕਰ ਰਹੇ ਹਾਂ।
ਉਹ ਅਕਤੂਬਰ ਵਿਚ ਕਈ ਹਜ਼ਾਰ ਲੋਕਾਂ ਨੂੰ ਟੀਕਾ ਲਗਾਉਣ ਲਈ ਜ਼ਰੂਰੀ ਸੁਰੱਖਿਆ ਡਾਟਾ ਹਾਸਲ ਕਰਨਾ ਚਾਹੁੰਦੇ ਹਨ। ਸ਼ੈਟਾਕ ਨੇ ਕਿਹਾ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਮਾਮਲਿਆਂ ਵਿਚ ਅਚਾਨਕ ਕਮੀ ਆਉਣ ਕਾਰਨ, ਟੀਕਾ ਕੰਮ ਕਰੇਗਾ ਜਾਂ ਨਹੀਂ ਇਸ ਦਾ ਇੱਥੇ ਪਤਾ ਲਗਾਉਣਾ ਮੁਸ਼ਕਲ ਹੋ ਗਿਆ ਹੈ, ਇਸ ਲਈ ਉਹ ਅਤੇ ਉਨ੍ਹਾਂ ਦਾ ਦਲ ਕਿਤੇ ਹੋਰ ਟੀਕੇ ਦੀ ਟੈਸਟਿੰਗ ਕਰੇਗਾ।
ਮਸ਼ਹੂਰ ਰੈਪਰ ਦਾ ਕਤਲ ਕਰਨ ਤੋਂ ਬਾਅਦ ਪਤਨੀ ਨੇ ਸਰੀਰ ਦੇ ਕੀਤੇ ਟੋਟੇ, ਫਿਰ ਮਸ਼ੀਨ 'ਚ ਧੋਤੇ ਅਤੇ ਵਾਪਸ ਜੋੜ ਦਿੱਤੇ
NEXT STORY