ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਇੱਕ 78 ਸਾਲਾ ਬਜ਼ੁਰਗ ਨੇ ਆਪਣੀ ਅਪਾਹਜ਼ ਪਤਨੀ ਨੂੰ ਸੜਕ ਪਾਰ ਕਰਨ ਵਿੱਚ ਆਉਂਦੀ ਸਮੱਸਿਆ ਨੂੰ ਹੱਲ ਕਰਨ ਲਈ ਸੜਕ 'ਤੇ ਅਸਥਾਈ ਜ਼ੈਬਰਾ ਕਰਾਸਿੰਗ ਹੀ ਪੇਂਟ ਕਰ ਦਿੱਤੀ, ਜਿਸ ਕਰਕੇ ਉਸ ਨੂੰ 130 ਪੌਂਡ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ। ਲੌਰੀ ਫਿਲਿਪਸ ਨਾਮ ਦੇ ਇਸ ਬਜ਼ੁਰਗ ਦੁਆਰਾ ਡੌਰਸੈਟ ਦੇ ਕ੍ਰਾਈਸਟਚਰਚ ਵਿਖੇ ਆਪਣੇ ਘਰ ਨਜ਼ਦੀਕ ਕੌਂਸਲ ਨੂੰ ਇੱਕ ਕਰਾਸਿੰਗ ਬਣਾਉਣ ਲਈ ਕੀਤੀਆਂ ਬੇਨਤੀਆਂ ਦੇ ਨਜ਼ਰ ਅੰਦਾਜ਼ ਹੋਣ ਤੋਂ ਬਾਅਦ ਇਸ ਸੇਵਾਮੁਕਤ ਸਾਈਕੋਥੈਰਾਪਿਸਟ ਨੇ ਦੋ ਹੋਰ ਵਿਅਕਤੀਆਂ ਦੀ ਸਹਾਇਤਾ ਨਾਲ ਸੜਕ 'ਤੇ ਇੱਕ ਅਸਥਾਈ ਜ਼ੈਬਰਾ ਕਰਾਸਿੰਗ ਬਣਾਉਣ ਲਈ ਛੇ ਚਿੱਟੇ ਆਇਤਾਕਾਰ ਬਕਸੇ ਪੇਂਟ ਕਰ ਦਿੱਤੇ, ਜਿਸ 'ਤੇ 100 ਪੌਂਡ ਦਾ ਖਰਚਾ ਅਤੇ ਤਿੰਨ ਘੰਟਿਆਂ ਦਾ ਸਮਾਂ ਲੱਗਾ।
ਪੜ੍ਹੋ ਇਹ ਅਹਿਮ ਖ਼ਬਰ- ਐਮਨੈਸਟੀ ਇੰਟਰਨੈਸ਼ਨਲ ਨੇ ਕਿਸਾਨਾਂ ਦੀ ਹਮਾਇਤ 'ਚ ਚੁੱਕੀ ਆਵਾਜ਼
ਲੌਰੀ ਅਨੁਸਾਰ ਉਸ ਦੇ ਇਸ ਕਦਮ ਦਾ ਵਾਹਨ ਚਾਲਕਾਂ ਨੇ ਸਨਮਾਨ ਕੀਤਾ ਅਤੇ ਉਸ ਦੀ 76 ਸਾਲਾ ਪਤਨੀ ਐਸਟੇਲ ਨੂੰ ਸੜਕ ਪਾਰ ਕਰਨ ਵਿੱਚ ਮਦਦ ਮਿਲੀ। ਤਕਰੀਬਨ ਚਾਰ ਦਿਨਾਂ ਤੱਕ ਸੜਕ 'ਤੇ ਰਹੀ ਇਸ ਅਸਥਾਈ ਕਰਾਸਿੰਗ ਨੂੰ ਅਧਿਕਾਰੀਆਂ ਦੁਆਰਾ ਮਿਟਾ ਦਿੱਤਾ ਗਿਆ। ਇਸ ਦੇ ਨਾਲ ਹੀ ਲੌਰੀ ਨੂੰ ਪੁਲਸ ਦੁਆਰਾ 130 ਪੌਂਡ ਦੇ ਜੁਰਮਾਨੇ ਦੇ ਨਾਲ ਕਮਿਊਨਿਟੀ ਰੈਜ਼ੋਲੂਸ਼ਨ ਦੇ ਆਦੇਸ਼ ਵੀ ਦਿੱਤੇ ਹਨ। ਇਸ ਦੇ ਇਲਾਵਾ ਲੌਰੀ ਨੇ ਇਸ ਸਥਾਨ 'ਤੇ ਇੱਕ ਜ਼ੈਬਰਾ ਕਰਾਸਿੰਗ ਸਥਾਪਿਤ ਕਰਨ ਲਈ ਇਕ ਪਟੀਸ਼ਨ ਸ਼ੁਰੂ ਕੀਤੀ ਹੈ ਜਿਸ ਉੱਪਰ ਲੋਕ ਦਸਤਖ਼ਤ ਕਰ ਰਹੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ ਦੇ ਕੁਆਰੰਟੀਨ ਹੋਟਲ 'ਚ ਕੋਵਿਡ-19 ਮਾਮਲਿਆਂ 'ਚ ਵਾਧਾ
NEXT STORY