ਲੰਡਨ (ਏਜੰਸੀ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਕ੍ਰੇਨ ਨਾਲ ਇਕਜੁਟਤਾ ਦਿਖਾਉਣ ਲਈ ਉਥੋਂ ਦੇ ਰਾਸ਼ਟਰੀ ਫੁੱਲ ਸੂਰਜਮੁਖੀ ਨਾਲ ਮੰਗਲਵਾਰ ਨੂੰ ਆਪਣੇ ਡਾਉਨਿੰਗ ਸਟ੍ਰੀਟ ਦਫ਼ਤਰ ਦੇ ਗੇਟ ਨੂੰ ਸਜਾਇਆ। ਦੱਸ ਦੇਈਏ ਕਿ ਯੂਕ੍ਰੇਨ ਨੇ 24 ਅਗਤਸ ਨੂੰ ਆਪਣਾ ਆਜ਼ਾਦੀ ਦਿਹਾੜਾ ਮਨਾਇਆ ਅਤੇ ਇਸ ਮੌਕੇ ਜਾਨਸਨ ਨੇ ਪੂਰਬੀ ਯੂਰਪ ਦੇ ਇਸ ਦੇਸ਼ ਨਾਲ ਇਕਜੁਟਤਾ ਦਿਖਾਉਣ ਦਾ ਫੈਸਲਾ ਲਿਆ। ਇਸਦੇ ਨਾਲ ਹੀ ਯੂਕ੍ਰੇਨ ’ਤੇ ਰੂਸ ਦੇ ਹਮਲੇ ਦੇ 6 ਮਹੀਨੇ ਪੂਰੇ ਹੋ ਗਏ ਹਨ ਜੋ 24 ਫਰਵਰੀ ਨੂੰ ਸ਼ੁਰੂ ਹੋਇਆ ਸੀ।
ਜਾਨਸਨ ਨੇ ਕ੍ਰੀਮੀਆ ਆਈਲੈਂਡ ’ਤੇ ਆਯੋਜਿਤ ਇਕ ਕੌਮਾਂਤਰੀ ਸੰਮੇਲਨ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਕ੍ਰੀਮੀਆ ਜਾਂ ਯੂਕ੍ਰੇਨ ਦੇ ਕਿਸੇ ਹੋਰ ਖੇਤਰ ’ਤੇ ਰੂਸ ਦੇ ਕਬਜ਼ੇ ਨੂੰ ਕਦੇ ਮਾਨਤਾ ਨਹੀਂ ਦੇਵਾਂਗੇ। ਜ਼ਿਕਰਯੋਗ ਹੈ ਕਿ ਰੂਸ ਨੇ 2014 ਵਿਚ ਕ੍ਰੀਮੀਆ ’ਤੇ ਹਮਲਾ ਕਰ ਕੇ ਉਸਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ।
ਸ੍ਰੀਲੰਕਾ ਨੂੰ ਮਦਦ ਉਦੋਂ, ਜਦੋਂ ਚੀਨ ਆਪਣੇ ਕਰਜ਼ ’ਚ ਛੋਟ ਦੇਵੇ : ਆਈ. ਐੱਮ. ਐੱਫ.
NEXT STORY