ਲੰਡਨ (ਭਾਸ਼ਾ): ਚੀਨ ਵੱਲੋਂ ਹਾਂਗਕਾਂਗ 'ਤੇ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਏ ਜਾਣ ਦੇ ਬਾਅਦ ਬ੍ਰਿਟਿਸ਼ ਵਿਦੇਸ਼ ਮੰਤਰੀ ਡੋਮਨਿਕ ਰਾਬ ਹਾਂਗਕਾਂਗ ਦੇ ਨਾਲ ਬ੍ਰਿਟੇਨ ਦੀ ਹਵਾਲਗੀ ਸੰਧੀ ਨੂੰ ਮੁਅੱਤਲ ਕਰਨ 'ਤੇ ਵਿਚਾਰ ਕਰ ਰਹੇ ਹਨ। ਚੀਨ ਦੇ ਨਾਲ ਤਣਾਅ ਵਧਣ ਦੇ ਵਿਚ ਰਾਬ ਨੇ ਕਿਹਾ ਕਿ ਪਹਿਲਾਂ ਵਾਂਗ ਹੁਣ ਚੀਜ਼ਾਂ ਨਹੀਂ ਹੋ ਸਕਦੀਆਂ।ਖਬਰਾਂ ਹਨ ਕਿ ਉਹ ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਵਾਂਗ ਹੀ ਹਾਂਗਕਾਂਗ ਦੇ ਨਾਲ ਹਵਾਲਗੀ ਵਿਵਸਥਾ ਮੁਅੱਤਲ ਕਰਨ ਦੀ ਸੋਮਵਾਰ ਨੂੰ ਯੋਜਨਾ ਬਣਾ ਰਹੇ ਹਨ।
ਰਾਬ ਨੇ ਐਤਵਾਰ ਨੂੰ ਸਕਾਈ ਨਿਊਜ਼ ਦੇ ਸੋਫੀ ਰਿਜ ਨੂੰ ਕਿਹਾ,''ਅਸੀਂ ਇਹ ਦੇਖਣ ਲੀ ਅੰਤਰਰਾਸ਼ਟਰੀ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਕਿ ਹਾਂਗਕਾਂਗ ਦੇ ਲੋਕਾਂ ਲਈ ਉਹ ਹੋਰ ਕੀ ਪੇਸ਼ਕਸ਼ ਕਨਰਗੇ ਅਤੇ ਮੈਂ ਇਹ ਵੀ ਕਿਹਾ ਹੈ ਕਿ ਅਸੀਂ ਹੋਰ ਸਾਰੀਆਂ ਗੱਲਾਂ ਦੀ ਵੀ ਸਮੀਖਿਆ ਕਰਾਂਗੇ।'' ਉਹਨਾਂ ਨੇ ਕਿਹਾ,''ਜਿਹੜੀਆਂ ਚੀਜ਼ਾਂ ਦੀ ਅਸੀਂ ਸਮੀਖਿਆ ਕੀਤੀ ਹੈ ਉਹਨਾਂ ਵਿਚ ਇਕ ਹਵਾਲਗੀ ਵਿਵਸਥਾ ਹੈ ਅਤੇ ਮੈਂ ਉਸ ਸਮੀਖਿਆ ਦੀ ਸਮਾਪਤੀ 'ਤੇ ਹਾਊਸ ਆਫ ਕਾਮਨਜ਼ ਨੂੰ ਜਾਣੂ ਕਰਾਵਾਂਗਾ।''
ਪੜ੍ਹੋ ਇਹ ਅਹਿਮ ਖਬਰ- ਭਾਰਤ ਨੇ ਅਫਗਾਨ ਹਿੰਦੂਆਂ ਤੇ ਸਿੱਖਾਂ ਨੂੰ ਸੁਰੱਖਿਆ ਦੇਣ ਦੀ ਕੀਤੀ ਪੇਸ਼ਕਸ਼
ਇਹ ਸਮੀਖਿਆ ਅਜਿਹੇ ਸਮੇਂ ਵਿਚ ਹੋਈ ਜਦੋਂ ਸਿਰਫ ਇਕ ਦਿਨ ਪਹਿਲਾਂ ਹੀ ਬ੍ਰਿਟੇਨ ਨੇ ਚੀਨੀ ਦੂਰ ਸੰਚਾਰ ਕੰਪਨੀ ਹੁਵੇਈ ਨੂੰ ਆਪਣੇ ਇੱਥੇ ਉੱਚ ਗਤੀ ਵਾਲੇ ਮੋਬਾਈਲ ਫੋਨ ਨੈੱਟਵਰਕ ਵਿਚ ਭੂਮਿਕਾ ਦੇਣ ਦੀ ਯੋਜਨਾ ਤੋਂ ਹੱਥ ਪਿੱਛੇ ਖਿੱਚ ਲਿਆ। ਉਸ ਨੇ ਚੀਨ ਅਤੇ ਪੱਛਮੀ ਤਾਕਤਾਂ ਦੇ ਵਿਚ ਵੱਧਦੇ ਤਣਾਅ ਨਾਲ ਪੈਦਾ ਸੁਰੱਖਿਆ ਚਿੰਤਾਵਾਂ ਦੇ ਵਿਚ ਇਹ ਕਦਮ ਚੁੱਕਿਆ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸਰਕਾਰ ਹਾਂਗਕਾਂਗ ਵਿਚ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਉਣ ਦੇ ਚੀਨ ਦੇ ਫੈਸਲੇ ਦੀ ਪਹਿਲਾਂ ਹੀ ਆਲੋਚਨਾ ਕਰ ਚੁੱਕੀ ਹੈ।
ਅਮਰੀਕੀ ਸੰਸਦ 'ਚ ਚੀਨ ਨੂੰ ਭਾਰਤ ਨਾਲ ਤਣਾਅ ਘੱਟ ਕਰਨ ਦੀ ਅਪੀਲ ਸਬੰਧੀ ਪ੍ਰਸਤਾਵ ਕੀਤਾ ਪੇਸ਼
NEXT STORY