ਲੰਡਨ- ਬ੍ਰਿਟੇਨ ਦੀ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੋਰੋਨਾਵਾਇਰਸ ਦੇ ਕਾਰਨ ਲੱਗੀ ਯਾਤਰਾ ਪਾਬੰਦੀ ਦੇ ਕਾਰਨ ਬ੍ਰਿਟੇਨ ਵਿਚ ਫਸੇ ਭਾਰਤ ਸਣੇ ਕਈ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਵੀਜ਼ਾ ਮਿਆਦ ਕਰੀਬ ਦੋ ਮਹੀਨੇ ਵਧਾਉਣ ਦਾ ਹੁਕਮ ਦਿੱਤਾ ਹੈ। ਇਹ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਹੈ। ਇਸ ਐਲਾਨ ਨਾਲ ਸੈਲਾਨੀਆਂ, ਪੇਸ਼ੇਵਰਾਂ ਤੇ ਵਿਦਿਾਰਥੀਆਂ ਸਣੇ ਭਾਰਤੀ ਨਾਗਰਿਕਾਂ ਨੂੰ ਰਾਹਤ ਮਿਲੀ ਹੈ, ਜਿਹਨਾਂ ਦਾ ਵੀਜ਼ਾ ਖਤਮ ਹੋ ਰਿਹਾ ਸੀ ਜਾਂ ਖਤਮ ਹੋ ਚੁੱਕਿਆ ਸੀ। ਇਹ ਲੋਕ ਲੰਡਨ ਵਿਚ ਭਾਰਤੀ ਦੂਤਘਰ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰ ਰਹੇ ਸਨ।
ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਉਡਾਣਾਂ ਦੇ ਰੱਦ ਹੋ ਜਾਣ ਕਾਰਨ ਵਿਦੇਸ਼ੀ ਨਾਗਰਿਕਾਂ ਦੀ ਤਰ੍ਹਾਂ ਕਈ ਭਾਰਤੀ ਵੀ ਇਥੇ ਹੀ ਫਸ ਗਏ। ਪਟੇਲ ਨੇ ਵਿਦੇਸ਼ੀ ਨਾਗਰਿਕਾਂ ਨੂੰ 31 ਮਈ ਤੱਕ ਰਾਹਤ ਦਿੰਦੇ ਹੋਏ ਕਿਹਾ ਕਿ ਉਹ ਲੋਕਾਂ ਦੇ ਮਨ ਨੂੰ ਸ਼ਾਂਤੀ ਦੇਣਾ ਚਾਹੁੰਦੀ ਹੈ ਕਿ ਵਰਤਮਾਨ ਯਾਤਰਾ ਪਾਬੰਦੀਆਂ ਕਾਰਨ ਕਿਸੇ ਦੇ ਖਿਲਾਫ ਕੋਈ ਇਮੀਗ੍ਰੇਸ਼ਨ ਕਾਰਵਾਈ ਨਹੀਂ ਕੀਤੀ ਜਾਵੇਗੀ। ਇਹ ਵਿਸਥਾਰ ਉਹਨਾਂ ਸਾਰੇ ਲੋਕਾਂ 'ਤੇ ਲਾਗੂ ਹੋਵੇਗਾ, ਜਿਹਨਾਂ ਦੀ ਵੀਜ਼ਾ ਮਿਆਦ 24 ਜਨਵਰੀ ਤੋਂ ਬਾਅਦ ਖਤਮ ਹੋ ਗਈ ਪਰ ਯਾਤਰਾ ਪਾਬੰਦੀ ਜਾਂ ਖੁਦ ਨੂੰ ਆਈਸੋਲੇਸ਼ਨ ਵਿਚ ਰੱਖਣ ਕਾਰਨ ਉਹ ਵਾਪਸ ਨਹੀਂ ਪਰਤ ਸਕੇ।
ਕੁਆਰੰਟੀਨ 'ਚ ਰਹਿ ਰਹੇ ਨੌਜਵਾਨ ਨੇ ਗਰਲਫ੍ਰੈਂਡ ਨੂੰ ਇੰਝ ਕੀਤਾ ਪ੍ਰਪੋਜ਼
NEXT STORY