ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ਨੇ ਪੀ.ਯੂ.-ਪੀਐਚਡੀ ਐਂਟਰੈਂਸ ਟੈਸਟ-2026 ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਹੁਣ ਇੱਛੁਕ ਉਮੀਦਵਾਰ 21 ਸਤੰਬਰ ਤੱਕ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾ ਸਕਣਗੇ। ਯੂਨੀਵਰਸਿਟੀ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਉਮੀਦਵਾਰਾਂ ਨੂੰ ਵਾਧੂ ਸਮਾਂ ਮਿਲ ਗਿਆ ਹੈ, ਜੋ ਨਿਰਧਾਰਤ ਸਮੇਂ ਅੰਦਰ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਨਹੀਂ ਕਰ ਸਕੇ ਸਨ। ਵਧਾਈ ਗਈ ਮਿਆਦ ਦੌਰਾਨ ਉਮੀਦਵਾਰ ਆਨਲਾਈਨ ਫੀਸ ਜਮ੍ਹਾਂ ਕਰਨ ਦੇ ਨਾਲ ਆਪਣੀ ਤਸਵੀਰ ਤੇ ਦਸਤਖ਼ਤ ਵੀ ਅਪਲੋਡ ਕਰ ਸਕਣਗੇ।
ਯੂਨੀਵਰਸਿਟੀ ਵੱਲੋਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਖਰੀ ਮਿਤੀ ਦੀ ਉਡੀਕ ਕਰਨ ਦੀ ਬਜਾਏ ਸਮੇਂ ਸਿਰ ਆਪਣੀ ਰਜਿਸਟ੍ਰੇਸ਼ਨ ਅਤੇ ਬਾਕੀ ਰਹਿੰਦੀ ਪ੍ਰਕਿਰਿਆ ਪੂਰੀ ਕਰ ਲੈਣ। ਪੀ.ਐਚ.ਡੀ. ਦਾਖ਼ਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਤੇ ਹੋਰ ਜਾਣਕਾਰੀ ਪੰਜਾਬ ਯੂਨੀਵਰਸਿਟੀ ਦੇ ਪੀ.ਯੂ.-ਪੀ.ਐੱਚ.ਡੀ. ਐਡਮਿਸ਼ਨ ਪੋਰਟਲ ਤੇ ਪੀ.ਯੂ.-ਪੀਐੱਚ.ਡੀ. ਇੰਜੀਨੀਅਰਿੰਗ ਐਡਮਿਸ਼ਨ ਪੋਰਟਲ ’ਤੇ ਉਪਲਬਧ ਹੈ। ਉਮੀਦਵਾਰ ਇਨ੍ਹਾਂ ਪੋਰਟਲਾਂ ਰਾਹੀਂ ਆਪਣੀ ਅਰਜ਼ੀ ਨਾਲ ਸਬੰਧਤ ਜਾਣਕਾਰੀ ਹਾਸਲ ਕਰ ਸਕਦੇ ਹਨ ਤੇ 21 ਸਤੰਬਰ ਤੱਕ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰ ਸਕਦੇ ਹਨ।
ਅੰਮ੍ਰਿਤਸਰ 'ਚ ਨਿਹੰਗ ਸਿੰਘਾਂ ਦਰਮਿਆਨ ਝੜਪ, ਬਚਾਅ ਲਈ ਪਹੁੰਚੀ ਮਹਿਲਾ SHO ਨੂੰ ਮਾਰੇ ਧੱਕੇ
NEXT STORY