ਵਾਸ਼ਿੰਗਟਨ (ਬਿਊਰੋ): ਕਾਲ ਸੈਂਟਰ ਦੇ ਜ਼ਰੀਏ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਇਕ ਭਾਰਤੀ ਨਾਗਰਿਕ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਹਨਾਂ ਵਿਚੋਂ ਇਕ ਨੇ ਸੋਮਵਾਰ ਨੂੰ ਆਪਣਾ ਅਪਰਾਧ ਕਬੂਲ ਕੀਤਾ। ਭਾਰਤ ਸਥਿਤ ਕਾਲ ਸੈਂਟਰ ਦੇ ਜ਼ਰੀਏ ਅਮਰੀਕਾ ਵਿਚ ਧੋਖਾਧੜੀ ਕਰ ਕੇ ਅਮਰੀਕੀ ਨਾਗਰਿਕਾਂ ਤੋਂ ਲੱਖਾਂ ਰੁਪਏ ਡਾਲਰ ਠੱਗ ਚੁੱਕੇ ਭਾਰਤੀ ਨਾਗਰਿਕ ਹਿਤੇਸ਼ ਮਧੁਭਾਈ ਪਟੇਲ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਨਾਲ ਹੀ ਉਸ ਨੂੰ ਜੁਰਮਾਨਾ ਵੀ ਦੇਣਾ ਪਵੇਗਾ।
ਅਹਿਮਦਾਬਾਦ ਵਸਨੀਕ 44 ਸਾਲਾ ਪਟੇਲ ਨੂੰ ਸਾਲ 2013 ਤੋਂ 2016 ਦੇ ਵਿਚ ਲੱਖਾਂ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿਚ ਅਮਰੀਕਾ ਦੇ ਸਾਊਦਰਨ ਡਿਸਟ੍ਰਿਕਟ ਆਫ ਟੈਕਸਾਸ ਦੇ ਜੱਜ ਡੇਵਿਡ ਹਿਟਨਰ ਨੇ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ ਹੀ ਜਿਹਨਾਂ ਨਾਲ ਪਟੇਲ ਨੇ ਧੋਖਾਧੜੀ ਦਾ ਕਾਰੋਬਾਰ ਕੀਤਾ, ਉਹਨਾਂ ਨੂੰ 9,70,396 ਡਾਲਰ (ਲੱਗਭਗ 66 ਕਰੋੜ ਰੁਪਏ) ਦਾ ਜੁਰਮਾਨਾ ਵੀ ਦੇਣਾ ਹੋਵੇਗਾ।
ਦੋ ਸਾਲ ਪਹਿਲਾਂ ਭਾਰਤ ਵਿਚੋਂ ਹੋਇਆ ਫਰਾਰ
ਇੱਥੇ ਦੱਸ ਦਈਏ ਕਿ ਸਾਲ 2018 ਵਿਚ ਹਿਤੇਸ਼ ਨੇ ਭਾਰਤ ਤੋਂ ਫਰਾਰ ਹੋ ਸਿੰਗਾਪੁਰ ਵਿਚ ਸ਼ਰਨ ਲਈ ਸੀ। ਟਰੰਪ ਪ੍ਰਸ਼ਾਸਨ ਦੀ ਅਪੀਲ 'ਤੇ ਸਿੰਗਾਪੁਰ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਪ੍ਰੈਲ 2019 ਵਿਚ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਾਜਿਸ਼ ਵਿਚ 24 ਅਮਰੀਕੀ ਨਾਗਰਿਕ ਵੀ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਕਿਸਾਨਾਂ ਦੇ ਹੱਕ 'ਚ ਆਈਆਂ ਇਟਲੀ 'ਚ ਵਸਦੀਆਂ ਐਨ.ਆਰ.ਆਈਜ਼. ਪੰਜਾਬੀ ਬੀਬੀਆਂ
ਇਕ ਹੋਰ ਭਾਰਤੀ ਨੇ ਕਬੂਲਿਆ ਅਪਰਾਧ
ਨਵੀਂ ਦਿੱਲੀ ਵਿਚ ਟੇਲੀਮਾਰਕੀਟਿੰਗ ਕਾਲ ਸੈਂਟਰ ਚਲਾਉਣ ਵਾਲੇ ਭਾਰਤੀ ਨਾਗਰਿਕ ਅਜੈ ਸ਼ਰਮਾ ਨੇ ਅਮਰੀਕਾ ਵਿਚ ਹਜ਼ਾਰਾਂ ਲੋਕਾਂ ਨਾਲ ਧੋਖਾਧੜੀ ਕਰਨ ਦਾ ਜ਼ੁਰਮ ਕਬੂਲ ਕਰ ਲਿਆ ਹੈ। ਨਵੀਂ ਦਿੱਲੀ ਸਥਿਤ ਏ.ਪੀ.ਐੱਸ. ਤਕਨਾਲੋਜੀ ਦੇ ਮਾਲਕ ਅਤੇ ਨਿਦੇਸ਼ਕ ਅਜੈ ਸ਼ਰਮਾ ਨੂੰ ਇਸ ਅਪਰਾਧ ਦੇ ਲਈ 20 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਇਲਾਵਾ ਉਸ ਨੂੰ 25,00,000 ਡਾਲਰ (ਲੱਗਭਗ 18 ਕਰੋੜ 37 ਲੱਖ ਰੁਪਏ) ਦਾ ਜੁਰਮਾਨਾ ਵੀ ਚੁਕਾਉਣਾ ਪੈ ਸਕਦਾ ਹੈ। ਇੰਨਾ ਹੀ ਨਹੀਂ ਉਸ ਦੀ 10,45,421 ਡਾਲਰ ਦੀ ਜਾਇਦਾਦ ਵੀ ਜ਼ਬਤ ਕੀਤੀ ਜਾ ਸਕਦੀ ਹੈ। ਅਕਤੂਬਰ 2018 ਦੇ ਬਾਅਦ ਤੋਂ ਅਜੈ ਸ਼ਰਮਾ ਹਿਰਾਸਤ ਵਿਚ ਹੈ ਅਤੇ ਉਸ ਨੇ ਵੀਡੀਓ ਕਾਨਫਰੰਸਿਗ ਦੇ ਜ਼ਰੀਏ ਆਪਣਾ ਜ਼ੁਰਮ ਕਬੂਲ ਕੀਤਾ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ, ਜਲਦ ਭਰ ਸਕਣਗੇ ਉਡਾਣ
ਕੈਨੇਡਾ : ਕੰਪਨੀ ਨਾਲ 5.4 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਵਾਲਾ ਕਾਬੂ, ਹੋਵੇਗੀ ਪੇਸ਼ੀ
NEXT STORY