ਲੰਡਨ- ਰਾਫੀਆ ਅਰਸ਼ਦ ਹਿਜਾਬ ਪਾਉਣ ਵਾਲੀ ਮੁਸਲਿਮ ਮਹਿਲਾ ਹੈ, ਜੋ ਬ੍ਰਿਟੇਨ ਵਿਚ ਜੱਜ ਬਣੀ ਹੈ, ਉਹ ਜਲਦੀ ਹੀ ਮਿਡਲੈਂਡਜ਼ ਵਿਚ ਡਿਪਟੀ ਅਟਾਰਨੀ ਜਨਰਲ ਦੇ ਰੂਪ ਵਿਚ ਅਹੁਦਾ ਸੰਭਾਲੇਗੀ। 40 ਸਾਲਾ ਰਾਫਿਆ ਅਰਸ਼ਦ ਦਾ ਸਬੰਧ ਲੀਡਜ਼ ਨਾਲ ਹੈ। ਇਕ ਬ੍ਰਿਟਿਸ਼ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਰਾਫਿਆ ਨੇ ਕਿਹਾ ਕਿ ਉਨ੍ਹਾਂ ਨੇ 11 ਸਾਲ ਦੀ ਉਮਰ ਵਿਚ ਜੱਜ ਬਣਨ ਦਾ ਸੁਪਨਾ ਦੇਖਿਆ ਸੀ। ਲਾਅ ਕਾਲਜ ਦੇ ਇੰਟਰਵਿਊ ਦੇ ਸਮੇਂ ਪਰਿਵਾਰ ਦੇ ਲੋਕਾਂ ਨੇ ਉਨ੍ਹਾਂ ਨੂੰ ਹਿਜਾਬ ਉਤਾਰਨ ਨੂੰ ਵੀ ਕਿਹਾ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ।
ਮੈਟਰੋ ਦੀ ਖਬਰ ਮੁਤਾਬਕ ਰਾਫਿਆ ਅਰਸ਼ਦ ਨੇ ਕਿਹਾ, ਮੈਂ ਨੌਜਵਾਨ ਮੁਸਲਮਾਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਜੋ ਸੋਚਦੇ ਹਨ, ਉਹ ਹਾਸਲ ਕਰ ਸਕਦੇ ਹਨ। ਮੈਂ ਇਸ ਗੱਲ ਨੂੰ ਵਿਸ਼ਵਾਸ ਨਾਲ ਕਹਿਣਾ ਚਾਹੁੰਦੀ ਹਾਂ ਕਿ ਸਮਾਜ ਵਿਚ ਵੱਖ-ਵੱਖ ਵਿਚਾਰਾਂ ਤੇ ਸੋਚ ਰੱਖਣ ਵਾਲੇ ਲੋਕਾਂ ਦੀ ਸਮੱਸਿਆ ਨੂੰ ਵੀ ਸੁਣਿਆ ਜਾਵੇ। ਇਹ ਸਮਾਜ ਵਿਚ ਸਾਰੀਆਂ ਔਰਤਾਂ ਲਈ ਮਹੱਤਵਪੂਰਣ ਹੈ। ਖਾਸ ਕਰਕੇ ਜੋ ਮੁਸਲਮਾਨ ਹਨ। ਮੈਂ ਖੁਸ਼ ਹਾਂ ਪਰ ਮੈਨੂੰ ਹੋਰ ਲੋਕਾਂ ਨਾਲ ਇਹ ਸਾਂਝਾ ਕਰਕੇ ਜੋ ਖੁਸ਼ੀ ਮਿਲ ਰਹੀ ਹੈ, ਉਹ ਬਹੁਤ ਵੱਡੀ ਹੈ।
ਉਨ੍ਹਾਂ ਕਿਹਾ ਕਿ ਇਹ ਇੰਨਾ ਆਸਾਨ ਨਹੀਂ ਸੀ, ਮੈਂ ਕਈ ਸਾਲਾਂ ਤੋਂ ਇਸ 'ਤੇ ਮਿਹਨਤ ਕਰ ਰਹੀ ਸੀ। ਜਦ ਮੇਰੇ ਨੇੜਲੇ ਲੋਕਾਂ ਨੇ ਕਿਹਾ ਕਿ ਹਿਜਾਬ ਪਾਉਣ ਨਾਲ ਕਾਮਯਾਬੀ ਘੱਟ ਹੋ ਜਾਵੇਗੀ, ਮੈਂ ਉਸ ਸਮੇਂ ਵੀ ਹਿਜਾਬ ਨੂੰ ਨਹੀਂ ਛੱਡਿਆ। ਉਹ ਪਿਛਲੇ 15 ਸਾਲਾਂ ਤੋਂ ਬੱਚਿਆਂ ਨਾਲ ਸਬੰਧਤ ਕਾਨੂੰਨ, ਜ਼ਬਰਦਸਤੀ ਵਿਆਹ, ਔਰਤਾਂ ਖਿਲਾਫ ਨਸਲੀ ਭੇਦ-ਭਾਵ ਅਤੇ ਇਸਲਾਮੀ ਕਾਨੂੰਨ ਦਾ ਅਭਿਆਸ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਮੈਨੂੰ ਇਹ ਅਹੁਦਾ ਮੇਰੀ ਕਾਬਲੀਅਤ ਕਾਰਨ ਮਿਲਿਆ, ਹਿਜਾਬ ਪਹਿਨਣ ਨਾਲ ਨਹੀਂ।
ਬਿਡੇਨ ਨੇ ਅਮਰੀਕੀ ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਲਈ ਜਾਰੀ ਕੀਤਾ ਸੋਗ ਸੰਦੇਸ਼ (ਵੀਡੀਓ)
NEXT STORY