ਲੰਡਨ-ਬ੍ਰਿਟੇਨ ਸਰਕਾਰ ਦੇ ਸਲਾਹਕਾਰਾਂ ਨੇ ਨਰਸਿੰਗ ਹੋਮ 'ਚ ਦਾਖਲ ਅਤੇ 80 ਸਾਲ ਦੀ ਉਮਰ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ-19 ਦੀ ਚੌਥੀ ਖੁਰਾਕ ਦੇਣ ਦੀ ਸਿਫ਼ਾਰਿਸ਼ ਕੀਤੀ ਕਿਉਂਕਿ ਡਾਟਾ ਤੋਂ ਪਤਾ ਚੱਲਦਾ ਹੈ ਕਿ ਤੀਸਰੀ ਖੁਰਾਕ ਹਸਪਤਾਲ 'ਚ ਦਾਖਲ ਕਰਵਾਉਣ ਦੀ ਨੌਬਤ ਨਾਲ ਸਥਾਈ ਸੁਰੱਖਿਆ ਪ੍ਰਧਾਨ ਕਰਦਾ ਹੈ। ਬ੍ਰਿਟੇਨ 'ਚ ਸਿਹਤ ਸੁਰੱਖਿਆ ਏਜੰਸੀ ਵੱਲੋਂ ਤਿਆਰ ਅੰਕੜਿਆਂ ਦੇ ਮੁਤਾਬਕ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ, ਤੀਸਰੀ ਖੁਰਾਕ ਲੈਣ ਦੇ ਤਿੰਨ ਮਹੀਨੇ ਬਾਅਦ ਤੱਕ ਹਸਪਤਾਲ 'ਚ ਦਾਖਲ ਹੋਣ ਤੋਂ 90 ਫੀਸਦੀ ਸੁਰੱਖਿਆ ਮਿਲਦੀ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਕੋਰੋਨਾ ਦੇ 41,434 ਨਵੇਂ ਮਾਮਲੇ ਆਏ ਸਾਹਮਣੇ, 13 ਮਰੀਜ਼ਾਂ ਦੀ ਹੋਈ ਮੌਤ
ਟੀਕਾਕਰਨ 'ਤੇ ਸੰਯੁਕਤ ਕਮੇਟੀ ਨੇ ਸ਼ੁੱਕਰਵਾਰ ਨੂੰ ਸਰਕਾਰ ਨੂੰ ਸਲਾਹ ਦਿੱਤੀ ਕਿ ਇਸ ਸਮੇਂ ਕਮਜ਼ੋਰ ਲੋਕਾਂ ਨੂੰ ਚੌਥੀ ਖੁਰਾਕ ਜਾਂ ਦੂਜੀ ਬੂਸਟਰ (ਵਾਧੂ ਖੁਰਾਕ) ਦੇਣ ਦੀ ਕੋਈ ਲੋੜ ਨਹੀਂ ਹੈ। ਇਸ ਦੀ ਬਜਾਏ ਸਰਕਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਤੀਸਰੀ ਖੁਰਾਕ ਦੇਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਤਾਂ ਕਿ ਜ਼ਿਆਦਾਤਰ ਇਨਫੈਕਸ਼ਨ ਓਮੀਕ੍ਰੋਨ ਵੇਰੀਐਂਟ ਵਿਰੁੱਧ ਸੁਰੱਖਿਆ ਨੂੰ ਉਤਸ਼ਾਹ ਦਿੱਤੀ ਜਾ ਸਕੇ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਪਰਗਟ ਸਿੰਘ ਨੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਮੰਨੀਆਂ ਮੰਗਾਂ
ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਵੇਈ ਸ਼ੇਨ ਲਿਮ ਨੇ ਕਿਹਾ ਕਿ ਮੌਜੂਦਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਵਾਧੂ ਖੁਰਾਕ ਗੰਭੀਰ ਬੀਮਾਰੀ ਵਿਰੁੱਧ ਉੱਚ ਪੱਧਰ ਦੀ ਸੁਰੱਖਿਆ ਹੁਣ ਵੀ ਪ੍ਰਦਾਨ ਕਰ ਰਹੀ ਹੈ, ਇਥੇ ਤੱਕ ਕਿ ਸਭ ਤੋਂ ਕਮਜ਼ੋਰ ਬਜ਼ੁਰਗ ਉਮਰ ਸਮੂਹਾਂ ਲਈ ਵੀ। ਉਨ੍ਹਾਂ ਨੇ ਕਿਹਾ ਕਿ ਇਸ ਕਾਰਨ, ਕਮੇਟੀ ਨੇ ਨਤੀਜਾ ਕੱਢਿਆ ਹੈ ਕਿ ਦੂਜੀ ਵਾਧੂ ਖੁਰਾਕ ਦੇਣਾ ਸ਼ੁਰੂ ਕਰਨ ਦੀ ਤੁਰੰਤ ਲੋੜ ਨਹੀਂ ਹੈ, ਹਾਲਾਂਕਿ ਇਸ ਦੀ ਸਮੀਖਿਆ ਜਾਰੀ ਰਹੇਗੀ।
ਇਹ ਵੀ ਪੜ੍ਹੋ : ਨੇਪਾਲ : ਪ੍ਰਚੰਡ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ PM ਦੇਊਬਾ ਹੋਏ ਇਕਾਂਤਵਾਸ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨੇਪਾਲ : ਪ੍ਰਚੰਡ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ PM ਦੇਊਬਾ ਹੋਏ ਇਕਾਂਤਵਾਸ
NEXT STORY