ਲੰਡਨ (ਏਜੰਸੀ): ਬ੍ਰਿਟੇਨ ਦੀ ਸਰਕਾਰ ਨੇ ਜਾਸੂਸੀ ਦੇ ਦੋਸ਼ਾਂ ਤਹਿਤ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਅਮਰੀਕਾ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਉਹ ਇਸਦੇ ਖ਼ਿਲਾਫ਼ ਅਪੀਲ ਕਰ ਸਕਦਾ ਹੈ। ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਹਵਾਲਗੀ ਦੇ ਹੁਕਮ 'ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਬ੍ਰਿਟੇਨ ਦੀ ਇੱਕ ਅਦਾਲਤ ਨੇ ਫ਼ੈਸਲਾ ਦਿੱਤਾ ਸੀ ਕਿ ਅਸਾਂਜੇ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- 'ਮੱਕੀ' ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦੀ ਅਮਰੀਕਾ-ਭਾਰਤ ਦੀ ਤਜਵੀਜ਼ 'ਤੇ ਚੀਨ ਨੇ ਲਾਈ ਰੋਕ
ਗ੍ਰਹਿ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ "ਬ੍ਰਿਟੇਨ ਦੀਆਂ ਅਦਾਲਤਾਂ ਨੇ ਇਹ ਨਹੀਂ ਪਾਇਆ ਹੈ ਕਿ ਅਸਾਂਜੇ ਦੀ ਹਵਾਲਗੀ ਦਮਨਕਾਰੀ, ਬੇਇਨਸਾਫ਼ੀ ਜਾਂ ਪ੍ਰਕਿਰਿਆ ਦੀ ਦੁਰਵਰਤੋਂ ਹੋਵੇਗੀ।" ਅਮਰੀਕਾ ਡਿਪੋਰਟ ਕੀਤੇ ਜਾਣ ਤੋਂ ਬਚਣ ਲਈ ਅਸਾਂਜੇ ਦੀ ਸਾਲਾਂ ਤੋਂ ਚੱਲੀ ਕਾਨੂੰਨੀ ਲੜਾਈ ਵਿੱਚ ਇਹ ਇੱਕ ਅਹਿਮ ਮੋੜ ਹੈ। ਹਾਲਾਂਕਿ ਇਹ ਅਸਾਂਜੇ ਦੀਆਂ ਕੋਸ਼ਿਸ਼ਾਂ ਦਾ ਅੰਤ ਨਹੀਂ ਹੈ ਅਤੇ ਉਸ ਕੋਲ ਇਸ ਵਿਰੁੱਧ ਅਪੀਲ ਕਰਨ ਲਈ 14 ਦਿਨ ਹਨ।
ਪੜ੍ਹੋ ਇਹ ਅਹਿਮ ਖ਼ਬਰ - ਦੁਨੀਆ ਭਰ 'ਚ 36 ਮਿਲੀਅਨ ਤੋਂ ਵੱਧ 'ਬੱਚੇ' ਹੋਏ ਬੇਘਰ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਧ ਗਿਣਤੀ
ਬ੍ਰਿਟੇਨ ਦੇ ਇੱਕ ਜੱਜ ਨੇ ਅਸਾਂਜੇ ਦੀ ਹਵਾਲਗੀ ਨੂੰ ਮਨਜ਼ੂਰੀ ਦੇਣ ਲਈ ਅਪ੍ਰੈਲ ਵਿੱਚ ਅੰਤਿਮ ਫ਼ੈਸਲਾ ਸਰਕਾਰ 'ਤੇ ਛੱਡ ਦਿੱਤਾ ਸੀ। ਇਹ ਫ਼ੈਸਲਾ ਬ੍ਰਿਟੇਨ ਦੀ ਸੁਪਰੀਮ ਕੋਰਟ ਤੱਕ ਪਹੁੰਚੀ ਕਾਨੂੰਨੀ ਲੜਾਈ ਤੋਂ ਬਾਅਦ ਆਇਆ ਹੈ। ਅਮਰੀਕੀ ਵਕੀਲਾਂ ਦਾ ਕਹਿਣਾ ਹੈ ਕਿ ਅਸਾਂਜੇ ਨੇ ਅਮਰੀਕੀ ਫ਼ੌਜੀ ਖੁਫੀਆ ਵਿਸ਼ਲੇਸ਼ਕ ਚੈਲਸੀ ਮੈਨਿੰਗ ਦੀ ਗੁਪਤ ਡਿਪਲੋਮੈਟਿਕ ਕੇਬਲ ਅਤੇ ਫ਼ੌਜੀ ਫਾਈਲਾਂ ਨੂੰ ਚੋਰੀ ਕਰਨ ਵਿੱਚ ਮਦਦ ਕੀਤੀ ਸੀ ਜੋ ਬਾਅਦ ਵਿੱਚ ਵਿਕੀਲੀਕਸ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ, ਜਿਸ ਨਾਲ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਪੈ ਗਈਆਂ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਨੇ IMF ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਲਈ ਅਮਰੀਕਾ ਤੋਂ ਮੰਗਿਆ ਸਮਰਥਨ
NEXT STORY