ਦਿੱਲੀ/ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨੇ ਭਾਰਤ ਨੂੰ 13.1 ਕਰੋੜ ਡਾਲਰ (11.08 ਅਰਬ ਰੁਪਏ) ਦੇ ਮਹੱਤਵਪੂਰਨ ਫੌਜੀ ਉਪਕਰਣ ਅਤੇ ਲੌਜਿਸਟਿਕਸ ਸਹਾਇਤਾ ਸੰਪਤੀਆਂ ਦੀ ਸਪਲਾਈ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਭਾਰਤ ਅਤੇ ਅਮਰੀਕਾ ਵਿਚਕਾਰ ਰਣਨੀਤਕ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤੀ ਗਈ ਹੈ। ਅਮਰੀਕਾ ਵੱਲੋਂ ਜਾਰੀ ਬਿਆਨ ਅਨੁਸਾਰ ਪੈਂਟਾਗਨ ਦੇ ਅਧੀਨ ਕੰਮ ਕਰਨ ਵਾਲੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ (ਡੀ.ਐਸ.ਸੀ.ਏ) ਨੇ ਫੌਜੀ ਸਪਲਾਈ ਲਈ ਜ਼ਰੂਰੀ ਪ੍ਰਮਾਣੀਕਰਣ ਪ੍ਰਦਾਨ ਕਰ ਦਿੱਤਾ ਹੈ ਅਤੇ ਸੰਭਾਵਿਤ ਵਿਕਰੀ ਬਾਰੇ ਅਮਰੀਕੀ ਕਾਂਗਰਸ ਨੂੰ ਸੂਚਿਤ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹਮਲੇ ਦਾ ਡਰ! ਹੁਣ ਪਾਕਿਸਤਾਨ ਨੇ ਕਰਾਚੀ, ਲਾਹੌਰ ਹਵਾਈ ਖੇਤਰ ਕੀਤਾ ਬੰਦ
ਭਾਰਤ ਨੂੰ ਫੌਜੀ ਉਪਕਰਣਾਂ ਦੀ ਸਪਲਾਈ ਲਈ ਇਹ ਪ੍ਰਵਾਨਗੀ ਅਜਿਹੇ ਸਮੇਂ ਦਿੱਤੀ ਗਈ ਹੈ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਨਵੀਂ ਦਿੱਲੀ 'ਤੇ ਅਮਰੀਕਾ ਤੋਂ ਫੌਜੀ ਉਪਕਰਣਾਂ ਦੀ ਖਰੀਦ ਵਧਾਉਣ ਲਈ ਦਬਾਅ ਪਾ ਰਿਹਾ ਹੈ। 'ਵਿਦੇਸ਼ੀ ਫੌਜੀ ਵਿਕਰੀ' ਰੂਟ ਰਾਹੀਂ ਪ੍ਰਸਤਾਵਿਤ ਸਪਲਾਈ ਇੰਡੋ-ਪੈਸੀਫਿਕ ਮੈਰੀਟਾਈਮ ਡੋਮੇਨ ਜਾਗਰੂਕਤਾ ਪ੍ਰੋਗਰਾਮ ਦੇ ਢਾਂਚੇ ਦੇ ਤਹਿਤ ਭਾਰਤ-ਅਮਰੀਕਾ ਸਹਿਯੋਗ ਨਾਲ ਜੁੜੀ ਹੋਈ ਹੈ। ਡੀ.ਐਸ.ਸੀ.ਏ ਦਾ ਮਿਸ਼ਨ ਸਾਂਝੀਆਂ ਚੁਣੌਤੀਆਂ ਦਾ ਜਵਾਬ ਦੇਣ ਲਈ ਵਿਦੇਸ਼ੀ ਸੁਰੱਖਿਆ ਬਲਾਂ ਦੀ ਸਮਰੱਥਾ ਦਾ ਨਿਰਮਾਣ ਕਰਕੇ ਅਮਰੀਕੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਹਿੱਤਾਂ ਨੂੰ ਅੱਗੇ ਵਧਾਉਣਾ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਯੂ.ਕੇ ਨੂੰ ਭਾਰਤ ਨਾਲ ਖੜ੍ਹੇ ਹੋਣਾ ਚਾਹੀਦਾ', ਪ੍ਰੀਤੀ ਪਟੇਲ ਨੇ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ
ਅਮਰੀਕਾ ਨੇ ਇੱਕ ਬਿਆਨ ਵਿੱਚ ਕਿਹਾ, "ਵਿਦੇਸ਼ ਵਿਭਾਗ ਨੇ 13.1 ਕਰੋੜ ਅਮਰੀਕੀ ਡਾਲਰ (131 ਮਿਲੀਅਨ ਡਾਲਰ) ਦੀ ਅਨੁਮਾਨਤ ਲਾਗਤ ਨਾਲ ਭਾਰਤ ਨੂੰ ਇੰਡੋ-ਪੈਸੀਫਿਕ ਮੈਰੀਟਾਈਮ ਡੋਮੇਨ ਜਾਗਰੂਕਤਾ ਦੀ ਸੰਭਾਵਿਤ ਵਿਦੇਸ਼ੀ ਫੌਜੀ ਵਿਕਰੀ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ।" ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ 'ਸੀ-ਵਿਜ਼ਨ' ਦਸਤਾਵੇਜ਼ਾਂ ਅਤੇ ਲੌਜਿਸਟਿਕਸ ਦੇ ਹੋਰ ਸਬੰਧਤ ਤੱਤਾਂ ਤੱਕ ਪਹੁੰਚ ਦੀ ਬੇਨਤੀ ਕੀਤੀ ਸੀ, ਇਸ ਤੋਂ ਇਲਾਵਾ 'ਸੀ-ਵਿਜ਼ਨ ਸਾਫਟਵੇਅਰ', 'ਰਿਮੋਟ ਸਾਫਟਵੇਅਰ' ਅਤੇ 'ਵਿਸ਼ਲੇਸ਼ਣ ਸਹਾਇਤਾ' ਵੀ ਖਰੀਦੀ ਸੀ। ਪ੍ਰਸਤਾਵਿਤ ਸਪਲਾਈ ਬਾਰੇ ਭਾਰਤੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਯੂਨੀਅਨ ਬੈਂਕ 'ਚ 500 ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਾਣੋ ਯੋਗਤਾ ਸਣੇ ਪੂਰਾ ਵੇਰਵਾ
NEXT STORY