ਲੰਡਨ (ਏਪੀ): ਬ੍ਰਿਟੇਨ ਵਿਚ ਸੰਸਦ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਤਾਲਾਬੰਦੀ ਲਗਾਉਣ ਵਿੱਚ ਬਹੁਤ ਜ਼ਿਆਦਾ ਸਮਾਂ ਲਿਆ, ਜਿਸ ਨਾਲ ਬਿਮਾਰੀ ਦੇ ਪ੍ਰਸਾਰ ਨੂੰ ਰੋਕਿਆ ਨਹੀਂ ਜਾ ਸਕਿਆ ਅਤੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ। ਹਾਊਸ ਆਫ਼ ਕਾਮਨਜ਼ (ਹੇਠਲੇ ਸਦਨ) ਦੀਆਂ ਸਾਇੰਸ ਅਤੇ ਸਿਹਤ ਕਮੇਟੀਆਂ ਦੀ ਸਾਂਝੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ।
ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਵਧਣ 'ਤੇ ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਦੀ ਚਿਤਾਵਨੀ ਦੇ ਬਾਅਦ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਦੀ ਸਰਕਾਰ ਨੇ ਆਖਰਕਾਰ ਤਾਲਾਬੰਦੀ ਦਾ ਆਦੇਸ਼ ਦਿੱਤਾ। ਰਿਪੋਰਟ ਵਿੱਚ ਕਿਹਾ ਗਿਆ ਹੈ,“ਅਰਥ ਵਿਵਸਥਾ, ਆਮ ਸਿਹਤ ਸੇਵਾਵਾਂ ਅਤੇ ਸਮਾਜ ਨੂੰ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਣ ਲਈ ਤਾਲਾਬੰਦੀ ਨਹੀਂ ਲਗਾਈ ਜਾ ਰਹੀ ਸੀ ਪਰ ਇਸ ਦੇਰੀ ਦੇ ਘਾਤਕ ਨਤੀਜੇ ਸਾਹਮਣੇ ਆਏ।” ਰਿਪੋਰਟ ਮੁਤਾਬਕ,“ਸਖ਼ਤ ਇਕਾਂਤਵਾਸ, ਪੀੜਤਾਂ ਦਾ ਪਤਾ ਲਗਾਉਣ ਲਈ ਜਾਂਚ ਅਤੇ ਮਜ਼ਬੂਤਸਰਹੱਦੀ ਨਿਯੰਤਰਣ ਵਰਗੀਆਂ ਹੋਰ ਰਣਨੀਤੀਆਂ ਦੀ ਅਣਹੋਂਦ ਵਿੱਚ, ਇੱਕ ਪੂਰਨ ਤਾਲਾਬੰਦੀ ਲਾਜ਼ਮੀ ਸੀ ਅਤੇ ਇਸ ਨੂੰ ਜਲਦੀ ਲਾਗੂ ਕੀਤਾ ਜਾਣਾ ਚਾਹੀਦਾ ਸੀ।”
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਹਾਦਸਾਗ੍ਰਸਤ ਹੋਇਆ ਜਹਾਜ਼, ਭਾਰਤੀ ਮੂਲ ਦੇ ਡਾਕਟਰ ਸਮੇਤ 2 ਲੋਕਾਂ ਦੀ ਮੌਤ
ਜੇਕਰ ਸਮੇਂ ਸਿਰ ਢੁਕਵੇਂ ਕਦਮ ਚੁੱਕੇ ਜਾਂਦੇ ਤਾਂ ਸ਼ਾਇਦ ਦੇਸ਼ ਨੂੰ ਅਜਿਹੀ ਗੰਭੀਰ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ। 150 ਸਫਿਆਂ ਦੀ ਇਹ ਰਿਪੋਰਟ 50 ਵਿਅਕਤੀਆਂ ਦੇ ਬਿਆਨਾਂ 'ਤੇ ਅਧਾਰਿਤ ਹੈ, ਜਿਨ੍ਹਾਂ ਵਿੱਚ ਸਾਬਕਾ ਸਿਹਤ ਸਕੱਤਰ ਮੈਟ ਹੈਨਕੌਕ ਅਤੇ ਸਾਬਕਾ ਅਧਿਕਾਰੀ ਡੋਮਿਨਿਕ ਕਮਿੰਗਸ ਦੇ ਬਿਆਨ ਸ਼ਾਮਲ ਹਨ। ਹਾਲਾਂਕਿ, ਇਸ ਨੇ ਮਹਾਮਾਰੀ ਨਾਲ ਨਜਿੱਠਣ ਦੇ ਇੱਕੋਇਕ ਤਰੀਕੇ ਦੇ ਤੌਰ 'ਤੇ ਟੀਕਾਕਰਣ 'ਤੇ ਧਿਆਨ ਦੇਣ ਅਤੇ ਇਸ ਦੇ ਵਿਕਾਸ ਲਈ ਨਿਵੇਸ਼ ਕਰਨ ਦੇ ਫ਼ੈਸਲੇ ਵਜੋਂ ਸਰਕਾਰ ਦੀ ਪ੍ਰਸ਼ੰਸਾ ਵੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਕਾਰਨ ਦੇਸ਼ ਦੀ 80 ਪ੍ਰਤੀਸ਼ਤ ਆਬਾਦੀ ਨੂੰ ਟੀਕਾਕਰਣ ਕੀਤਾ ਗਿਆ।
ਇਮਰਾਨ ਖਾਨ ਨੇ ਉਈਗਰਾਂ ਨਾਲ ਚੀਨ ਦੇ ਮਾੜੇ ਸਲੂਕ ਦਾ ਕੀਤਾ ਬਚਾਅ
NEXT STORY