ਲੰਡਨ (ਏਜੰਸੀ)— ਇਸ ਗੱਲ 'ਚ ਕੋਈ ਲੁਕੋ ਨਹੀਂ ਹੈ ਕਿ ਵਿਸ਼ਵ ਜੰਗਾਂ 'ਚ ਅੰਗਰੇਜ਼ਾਂ ਨਾਲ ਲੜਦੇ ਹੋਏ ਸਿੱਖ ਫੌਜੀਆਂ ਵਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ। ਯੂ. ਕੇ. 'ਚ ਸਿੱਖ ਫੌਜੀਆਂ ਨੂੰ ਸਨਮਾਨ ਦੇਣ ਲਈ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਬੀਤੇ ਐਤਵਾਰ ਨੂੰ ਇੰਗਲੈਂਡ ਦੇ ਬਰਕਸ਼ਾਇਰ ਟਾਊਨ 'ਚ ਸਿੱਖਾਂ ਫੌਜ ਦੀ ਬਹਾਦਰੀ ਦਾ ਸਨਮਾਨ ਕਰਨ ਵਾਲੀ ਇਸ 15 ਦਿਨਾਂ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਇਹ ਪ੍ਰਦਰਸ਼ਨੀ 12 ਅਗਸਤ ਤੱਕ ਜਨਤਾ ਲਈ ਖੁੱਲ੍ਹੀ ਹੈ। ਵਿਸ਼ਵ ਜੰਗਾਂ 'ਚ ਅੰਗਰੇਜ਼ਾਂ ਨਾਲ ਲੜੇ ਸਿੱਖ ਫੌਜੀਆਂ ਦੇ ਬਲੀਦਾਨ 'ਤੇ ਇਹ ਪ੍ਰਦਰਸ਼ਨੀ ਮੌਜੂਦ ਹੋਵੇਗੀ। ਯੂ. ਕੇ. ਦੀ ਸੰਸਦ 'ਚ ਪਹਿਲੇ ਦਸਤਾਰਧਾਰੀ ਸਿੱਖ ਤਰਮਨਜੀਤ ਸਿੰਘ ਢੇਸੀ ਅਤੇ ਉਨ੍ਹਾਂ ਨਾਲ ਹੀ ਇਤਿਹਾਸਕ ਅਤੇ ਫੌਜੀ ਮੈਂਬਰਾਂ ਨੇ ਇਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਪ੍ਰਦਰਸ਼ਨੀ ਵਿਚ ਵਿਸ਼ਵ ਜੰਗਾਂ 'ਚ ਸ਼ਹੀਦ ਹੋਏ ਸਿੱਖ ਫੌਜੀਆਂ ਅਤੇ ਉਨ੍ਹਾਂ ਵਲੋਂ ਲੜੀਆਂ ਲੜਾਈਆਂ ਨੂੰ ਦਿਖਾਇਆ ਜਾਵੇਗਾ। ਇਸ ਪ੍ਰਾਜੈਕਟ ਦਾ ਉਦੇਸ਼ ਭਾਈਚਾਰੇ ਨੂੰ ਮਾਣ ਮਹਿਸੂਸ ਕਰਾਉਣਾ ਹੈ ਕਿ ਕਿਵੇਂ ਸਿੱਖ ਅਤੇ ਹੋਰ ਭਾਰਤੀ ਫੌਜੀਆਂ ਵਲੋਂ ਵਿਸ਼ਵ ਜੰਗਾਂ 'ਚ ਯੋਗਦਾਨ ਪਾਇਆ ਗਿਆ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਸ ਪ੍ਰਦਰਸ਼ਨੀ ਦਾ ਆਯੋਜਨ ਲੀਜੇਸੀ ਆਫ ਵੈਲੁਅਰ ਸੁਸਾਇਟੀ, ਦਿ ਸਿੱਖ ਮਾਰਸ਼ਲ ਹਿਸਟਰੀ ਐਗਜੀਬਿਸ਼ਨ ਵਲੋਂ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਵੇਕਸਹਮ ਰੋਡ ਸਕੂਲ ਵਿਖੇ ਲੱਗੀ ਇਸ ਪ੍ਰਦਰਸ਼ਨੀ ਸ਼ਨੀਵਾਰ ਅਤੇ ਐਤਵਾਰ ਨੂੰ ਨਿੱਜੀ ਤੌਰ ਜਨਤਾ ਲਈ ਖੋਲ੍ਹਿਆ ਗਿਆ। ਇਸ ਵਿਚ ਸ਼ਨੀਵਾਰ ਨੂੰ ਸਪੈਸ਼ਲ ਮਹਿਮਾਨ ਰਵੀ ਸਿੰਘ ਜੋ ਕਿ ਖਾਲਸਾ ਐਡ ਦੇ ਸੰਸਥਾਪਕ ਹਨ ਅਤੇ ਮੈਰਾਥਨ ਦੌੜਾਕ 107 ਸਾਲਾ ਫੌਜਾ ਸਿੰਘ ਸ਼ਾਮਲ ਹੋਏ। ਓਧਰ ਸੁਸਾਇਟੀ ਦੇ ਚੇਅਰਮੈਨ ਇੰਦਰਪਾਲ ਸਿੰਘ ਨੇ ਕਿਹਾ ਕਿ ਲੋਕ ਇਸ ਪ੍ਰਦਰਸ਼ਨੀ ਤੋਂ ਜ਼ਰੂਰ ਪ੍ਰਭਾਵਿਤ ਹੋਣਗੇ।
ਅਮਰੀਕਾ : 3 ਲੱਖ ਤੋਂ ਵਧੇਰੇ ਭਾਰਤੀ ਗ੍ਰੀਨ ਕਾਰਡ ਪਾਉਣ ਦੀ ਉਡੀਕ 'ਚ
NEXT STORY