ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਪੁਰਾਣੀ ਇਮਾਰਤ) ਵਿਖੇ ਜੂਨ 1984 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਭਰ ਤੋਂ ਪਹੁੰਚੀਆਂ ਸੰਗਤਾਂ ਤੋਂ ਇਲਾਵਾ ਇਟਲੀ ਵਿੱਚ ਧਰਮ ਰਜਿਸਟਰ ਦਾ ਕਾਰਜ ਕਰ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਦੇ ਸੇਵਾਦਾਰਾਂ ਨੇ ਵੀ ਸ਼ਿਰਕਤ ਕੀਤੀ। ਐਤਵਾਰ ਨੂੰ ਸਜਾਏ ਦੀਵਾਨਾਂ ਵਿੱਚ ਇਟਲੀ ਦੇ ਪ੍ਰਸਿੱਧ ਕਥਾਵਾਚਕ ਭਾਈ ਬਲਜਿੰਦਰ ਸਿੰਘ, ਕਵੀਸ਼ਰੀ ਜੱਥਾ ਜਾਗੋ ਯੂ.ਕੇ ਅਤੇ ਕਵੀਸ਼ਰੀ ਜੱਥਾ ਭਾਈ ਤਰਸੇਮ ਸਿੰਘ ਬੋਰਗੋ ਹਰਮਾਦਾ ਵਾਲਿਆ ਨੇ ਕਥਾਵਿਚਾਰਾਂ ਅਤੇ ਕਵੀਸ਼ਰੀ ਵਾਰਾਂ ਨਾਲ ਸੰਗਤਾਂ ਨੂੰ ਜੂਨ 1984 ਘੱਲੂਘਾਰਾ ਦੇ ਇਤਿਹਾਸ ਨਾਲ ਜੋੜਿਆ।
ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੌਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਦਸਤਾਰ ਲਹਿਰ ਇਟਲੀ ਦੇ ਸਹਿਯੋਗ ਨਾਲ ਤੇ ਮਾਤਾ ਸਾਹਿਬ ਦੇਵਾਂ ਜੀ ਗੁਰਮਿਤ ਵਿਿਦਆਲਿਆ ਪੁਨਤੀਨੀਆਂ ਇਟਲੀ ਦੇ ਸਿੰਘਾ ਦੀ ਰਹਿਨਮਾਈ ਹੇਠ ਬੱਚਿਆਂ ਦੇ ਗੁਰਮਤਿ ਗਿਆਨ ਦੇ ਲਿਖਤੀ ਰੂਪ ਵਿੱਚ ਮੁਕਾਬਲੇ ਤੇ ਦਸਤਾਰ ਦੁਮਾਲਾ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 5 ਸਾਲ ਤੋ ਲੈਕੇ 15 ਸਾਲ ਤੱਕ ਦੇ ਕੁੱਲ 30 ਬੱਚਿਆਂ ਵਲੋ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ। ਦੁਮਾਲਾ ਤੇ ਦਸਤਾਰ ਮੁਕਾਬਲਿਆਂ ਵਿੱਚ 13 ਬੱਚਿਆਂ ਨੇ ਭਾਗ ਲਿਆ ਤੇ ਗੁਰਮਤਿ ਗਿਆਨ ਮੁਕਾਬਲਿਆਂ ਵਿੱਚ ਸਾਰੇ ਬੱਚਿਆਂ ਨੇ ਭਾਗ ਲਿਆ।

ਪੜ੍ਹੋ ਇਹ ਅਹਿਮ ਖ਼ਬਰ- ਭਾਲੂ ਕਾਰਨ ਰੱਦ ਹੋਈਆਂ ਇਕ ਦਰਜਨ ਫਲਾਈਟਾਂ, ਵੀਡੀਓ ਵਾਇਰਲ
ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਬੰਧਕਾਂ ਵੱਲੋਂ ਬੱਚਿਆ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਯੂਨੀਅਨ ਸਿੱਖ ਇਟਲੀ ਦੇ ਮੁੱਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਬਾਜਵਾ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਮੱਲੀ ਨੇ ਆਈਆਂ ਸੰਗਤਾਂ ਅਤੇ ਬੱਚਿਆ ਦੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਟਲੀ ਵਿਚਲੀ ਨਵੀਂ ਪੀੜੀ ਨੂੰ ਬਾਣੀ ਅਤੇ ਸਿੱਖੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਗੁਰਦੁਆਰਾ ਸਾਹਿਬ ਪੁਨਤੀਨੀਆਂ ਵਿਖੇ ਜੋ ਗੁਰਮੁੱਖੀ ਦੀਆ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਵੱਧ ਤੋਂ ਵੱਧ ਬੱਚਿਆਂ ਨੂੰ ਇਹਨਾਂ ਕਲਾਸਾਂ ਲਈ ਭੇਜਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਭਾਲੂ ਕਾਰਨ ਰੱਦ ਹੋਈਆਂ ਇਕ ਦਰਜਨ ਫਲਾਈਟਾਂ, ਵੀਡੀਓ ਵਾਇਰਲ
NEXT STORY