ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੀ ਰਾਜਧਾਨੀ ਓਟਵਾ ਦੇ ਰਹਿਣ ਵਾਲੇ ਇੱਕ ਬਹਾਦਰ ਵਿਅਕਤੀ ਵੱਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਦੀ ਦੇ ਡੂੰਘੇ ਪਾਣੀ ਚ ਡੁੱਬ ਰਹੇ 8 ਸਾਲਾਂ ਬੱਚੇ ਅਤੇ ਉਸ ਦੇ ਪਿਤਾ ਦੀ ਜਾਨ ਬਚਾਉਣ ਲਈ ਨਦੀ ਦੇ ਡੂੰਘੇ ਪਾਣੀਆਂ 'ਚ ਛਾਲ ਮਾਰ ਦੇਣ ਦੇ ਸ਼ਲਾਘਾਯੋਗ ਉਪਰਾਲੇ ਦੀ ਕਾਫੀ ਚਰਚਾ ਹੋ ਰਹੀ ਹੈ।
ਪ੍ਰਾਪਤ ਵੇਰਵੇ ਮੁਤਾਬਿਕ ਡੇਵਿਡ ਹਿਕੀ ਨਾਂ ਦਾ ਉਕਤ ਵਿਅਕਤੀ ਓਟਵਾ ਨਦੀ ਦੇ ਕੰਢੇ ਨੇੜਿਓਂ ਲੰਘ ਰਿਹਾ ਸੀ ਕਿ ਅਚਾਨਕ ਉਸਦੀ ਨਜ਼ਰ ਨਦੀ ਦੇ ਡੂੰਘੇ ਪਾਣੀ 'ਚ ਡੁੱਬ ਰਹੇ ਪਿਉ ਪੁੱਤ 'ਤੇ ਪਈ। ਬੱਸ ਫਿਰ ਕੀ ਸੀ ਡੇਵਿਡ ਨੇ ਉਨ੍ਹਾਂ ਦੋਹਾਂ ਨੂੰ ਡੁੱਬਣ ਤੋਂ ਬਚਾਉਣ ਲਈ ਤੁਰੰਤ ਨਦੀ 'ਚ ਛਾਲ ਮਾਰ ਦਿੱਤੀ ਅਤੇ ਬੜੀ ਜੱਦੋਜਹਿਦ ਨਾਲ ਦੋਹਾਂ ਨੂੰ ਨਦੀ ਦੇ ਡੂੰਘੇ ਪਾਣੀਆਂ ਤੋਂ ਬਾਹਰ ਖਿੱਚ ਲਿਆਂਦਾ। ਅਫਸੋਸ ਨਾਕ ਪਹਿਲੂ ਇਹ ਰਿਹਾ ਕਿ 8 ਸਾਲਾ ਬੱਚਾ ਤਾਂ ਬਿਲਕੁਲ ਠੀਕ ਹੈ ਪਰੰਤੂ ਉਸ ਦੇ ਪਿਤਾ ਦੀ ਜਾਨ ਨਹੀਂ ਬਚਾਈ ਜਾ ਸਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੱਲ੍ਹ ਆਵੇਗੀ ਭਿਆਨਕ ਤਬਾਹੀ! ਲੋਕਾਂ 'ਚ ਦਹਿਸ਼ਤ ਦਾ ਮਾਹੌਲ...
NEXT STORY